Sun, Sep 6, 2026
Whatsapp

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ 'ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ

Reported by:  PTC News Desk  Edited by:  Shanker Badra -- June 12th 2020 05:40 PM
ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ 'ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ 'ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ 'ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ:ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਹੁਣ ਹਰ ਰੋਜ਼ ਰਿਕਾਰਡ ਤੋੜ ਰਹੇ ਹਨ। ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।  ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਲਗਾਤਾਰ ਖ਼ਰਾਬ ਹੁੰਦੀ ਸਥਿਤੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਦਿੱਲੀ 'ਚ ਟੈਸਟਿੰਗ ਘੱਟ ਕਿਉਂ ਹੋ ਰਹੀ ਹੈ। ਇਸ ਦੇ ਨਾਲ ਹੀ ਕੋਰਟ ਨੇ ਹਸਪਤਾਲਾਂ 'ਚ ਲਾਸ਼ਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਵੀ ਸਰਕਾਰ ਨੂੰ ਫਟਕਾਰ ਲਾਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਲਾਸ਼ਾਂ ਦੀ ਢੁਕਵੀਂ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ। ਮਰੀਜ਼ਾਂ ਦੇ ਪਰਿਵਾਰਾਂ ਨੂੰ ਵੀ ਮੌਤਾਂ ਬਾਰੇ ਸੂਚਿਤ ਨਹੀਂ ਕੀਤਾ ਜਾ ਰਿਹਾ। ਕੁਝ ਮਾਮਲਿਆਂ 'ਚ ਪਰਿਵਾਰ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਨਹੀਂ ਹੋ ਸਕੇ ਹਨ। ਸੁਪਰੀਮ ਕੋਰਟ ਨੇ ਇਕ ਜਗ੍ਹਾ ਟਿੱਪਣੀ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਲਾਸ਼ਾਂ ਕੂੜੇ 'ਚ ਸੁੱਟੀਆਂ ਜਾ ਰਹੀਆਂ ਹਨ, ਇਨ੍ਹਾਂ ਨਾਲ ਜਾਨਵਰਾਂ ਤੋਂ ਵੀ ਬੱਦਤਰ ਵਿਹਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਸਾਨੂੰ ਲਾਸ਼ਾ ਤੋਂ ਵੱਧ ਜਿਊਂਦੇ ਲੋਕਾਂ ਦੇ ਇਲਾਜ ਦੀ ਚਿੰਤਾ ਹੈ। [caption id="attachment_411293" align="aligncenter" width="300"]Delhi Coronavirus deaths : Delhi Covid Situation Horrendous, Horrific, Pathetic: Supreme Court ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ 'ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ[/caption] ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ 'ਚ ਕੁਝ ਪਰੇਸ਼ਾਨੀ ਹੈ, ਕਿਉਂਕਿ ਟੈਸਟਿੰਗ ਹੁਣ 7000 ਤੋਂ ਘੱਟ ਹੋ ਕੇ ਸਿਰਫ਼ 5000 ਤੱਕ ਪਹੁੰਚ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਟੈਸਟਿੰਗ ਕਿਉਂ ਘਟਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਅਸੀਂ ਮ੍ਰਿਤਕ ਦੇਹਾਂ ਨਾਲੋਂ ਜ਼ਿਆਦਾ ਜ਼ਿੰਦਾ ਲੋਕਾਂ ਦੇ ਇਲਾਜ ਬਾਰੇ ਚਿੰਤਤ ਹਾਂ। ਇਸ ਦੌਰਾਨ ਮੀਡੀਆ ਵਿਚ ਚੱਲ ਰਹੀਆਂ ਵੀਡੀਓ ਵਿਚ ਕੋਰੋਨਾ ਨਾਲ ਪ੍ਰਭਾਵਿਤ ਲਾਸ਼ਾਂ ਨੂੰ ਉਸੇ ਵਾਰਡ ਦੇ ਗਲਿਆਰੇ ਵਿਚ ਰੱਖਿਆ ਗਿਆ ਹੈ ,ਜਿਥੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਵੀਡੀਓ ਭਿਆਨਕ ਹਨ। ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ,  ਅਦਾਲਤ ਨੇ ਕਿਹਾ ਕਿ 15 ਮਾਰਚ ਨੂੰ ਲਾਸ਼ਾਂ ਨੂੰ ਹੈਂਡਲ ਕਰਨ ਸਬੰਧੀ ਕੇਂਦਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਹਾਲਾਂਕਿ, ਇਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਵਾਰਡ ਜਾਂ ਗਲਿਆਰੇ ਵਿਚ ਕਿਸੇ ਦੀ ਲਾਸ਼ ਨਹੀਂ ਰੱਖੀ ਜਾਵੇਗੀ। ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਤੇ ਪੱਛਮੀ ਬੰਗਾਲ 'ਚ ਇਲਾਜ ਸਬੰਧੀ ਹਾਲਾਤ ਸਭ ਤੋਂ ਜ਼ਿਆਦਾ ਖ਼ਰਾਬ ਹਨ। ਇਸ 'ਤੇ ਅਦਾਲਤ ਵੱਲੋਂ ਇਨ੍ਹਾਂ ਸੂਬਿਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ। ਅਦਾਲਤ ਨੇ ਦਿੱਲੀ ਦੇ LNJP ਹਸਪਤਾਲ ਨੂੰ ਵੀ ਵੱਖਰਾ ਨੋਟਿਸ ਜਾਰੀ ਕਰਨ ਦੀ ਗੱਲ ਕਹੀ। ਉੱਥੇ ਹੀ ਅਗਲੀ ਸੁਣਵਾਈ 17 ਜੂਨ ਨੂੰ ਨਿਰਧਾਰਤ ਕਰ ਦਿੱਤੀ ਗਈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK