ਦਿੱਲੀ 'ਚ ਕੋਰੋਨਾ ਦੀ ਰਫਤਾਰ ਪਈ ਹੋਰ ਮੱਠੀ, ਅੱਜ ਆਏ 414 ਨਵੇਂ ਕੇਸ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 414 ਨਵੇਂ ਮਾਮਲੇ ਸਾਹਮਣੇ ਆਏ, ਜੋ ਢਾਈ ਮਹੀਨੇ ਤੋਂ ਜ਼ਿਆਦਾ ਸਮੇਂ ਵਿਚ ਮਹਾਮਾਰੀ ਦੇ ਸਭ ਤੋਂ ਘੱਟ ਮਾਮਲੇ ਹਨ। ਉਥੇ ਹੀ, ਪਿਛਲੇ 24 ਘੰਟਿਆਂ ਵਿਚ 60 ਹੋਰ ਲੋਕਾਂ ਨੇ ਜਾਨ ਗੁਆ ਦਿੱਤੀ। ਦਿੱਲੀ ਵਿਚ ਅੱਜ ਪਾਜ਼ੇਟਿਵਿਟੀ ਰੇਟ ਹੋਰ ਡਿਗ ਗਈ ਅਤੇ ਇਹ 0.53 ਫ਼ੀਸਦੀ ਪਹੁੰਚ ਗਈ। ਹੁਣ ਦਿੱਲੀ ਵਿਚ 6,731 ਐਕਟਿਵ ਕੇਸ ਹਨ, ਯਾਨੀ ਇੰਨੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ
ਸਿਹਤ ਵਿਭਾਗ ਮੁਤਾਬਕ, ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਮਰਨੇ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 24,557 ਹੋ ਗਈ ਹੈ।ਪਿਛਲੇ 24 ਘੰਟਿਆਂ ਦੇ ਦੌਰਾਨ 1683 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 523 ਮਾਮਲੇ ਸਾਹਮਣੇ ਆਏ ਸਨ, 50 ਲੋਕਾਂ ਦੀ ਮੌਤ ਹੋਈ ਸੀ ਅਤੇ ਇਨਫੈਕਸ਼ਨ ਦਰ 0.68 ਫ਼ੀਸਦੀ ਰਹਿ ਗਈ ਸੀ।
ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ
ਤੁਹਾਨੂੰ ਦੱਸ ਦਈਏ ਕਿ ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਰਾਸ਼ਟਰੀ ਰਾਜਧਾਨੀ ਵਿਚ ਇਨਫੈਕਸ਼ਨ ਦੀ ਦਰ ਇੱਕ ਫ਼ੀਸਦੀ ਤੋਂ ਘੱਟ ਦਰਜ ਕੀਤੀ ਗਈ ਹੈ। ਅਪ੍ਰੈਲ ਦੇ ਮਹੀਨੇ ਵਿਚ ਦਿੱਲੀ ਵਿਚ ਇਨਫੈਕਸ਼ਨ ਦੀ ਦਰ 36 ਫ਼ੀਸਦੀ ਉੱਤੇ ਪਹੁੰਚ ਗਈ ਸੀ। 20 ਅਪ੍ਰੈਲ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 28 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ।
ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ
ਦਿੱਲੀ ਸਰਕਾਰ ਨੇ ਅਨਲਾਕ ਦੇ ਤਹਿਤ ਕੀਤਾ ਰਿਆਇਤਾਂ ਦਾ ਐਲਾਨ
ਦਿੱਲੀ ਵਿਚ ਸੋਮਵਾਰ ਤੋਂ ਕੇਜਰੀਵਾਲ ਸਰਕਾਰ ਲੋਕਾਂ ਨੂੰ ਲਾਕਡਾਊਨ ਵਿਚ ਹੋਰ ਰਿਆਇਤਾਂ ਦੇਣ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਰਿਆਇਤਾਂ ਦੇ ਇਲਾਵਾ ਬਾਕੀ ਤਮਾਮ ਚੀਜ਼ਾਂ ਉੱਤੇ ਪਹਿਲਾਂ ਦੀ ਤਰ੍ਹਾਂ ਰੋਕ ਜਾਰੀ ਰਹੇਗੀ। ਸੀਐੱਮ ਅਰਵਿੰਦ ਕੇਜਰੀਵਾਲ ਨੇ ਵਰਤਮਾਨ ਵਿਚ ਜਾਰੀ ਲਾਕਡਾਊਨ ਨੂੰ 14 ਜੂਨ ਤੱਕ ਲਈ ਵਧਾ ਦਿੱਤਾ ਹੈ।
-PTC News