Sat, Apr 20, 2024
Whatsapp

ਦਿੱਲੀ 'ਚ ਵੈਕਸੀਨ ਦੀ ਕਿੱਲਤ ਵਿਚਾਲੇ ਕੇਜਰੀਵਾਲ ਸਰਕਾਰ ਨੇ ਦਿੱਤਾ ਇਹ ਹੁਕਮ

Written by  Baljit Singh -- June 06th 2021 09:54 PM
ਦਿੱਲੀ 'ਚ ਵੈਕਸੀਨ ਦੀ ਕਿੱਲਤ ਵਿਚਾਲੇ ਕੇਜਰੀਵਾਲ ਸਰਕਾਰ ਨੇ ਦਿੱਤਾ ਇਹ ਹੁਕਮ

ਦਿੱਲੀ 'ਚ ਵੈਕਸੀਨ ਦੀ ਕਿੱਲਤ ਵਿਚਾਲੇ ਕੇਜਰੀਵਾਲ ਸਰਕਾਰ ਨੇ ਦਿੱਤਾ ਇਹ ਹੁਕਮ

ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਵੈਕਸੀਨੇਸ਼ਨ ਵਿਚਾਲੇ ਵੈਕਸੀਨ ਦੀ ਕਿੱਲਤ ਦੇ ਚੱਲਦੇ ਕੇਜਰੀਵਾਲ ਸਰਕਾਰ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਦਿੱਲੀ ਵਿੱਚ ਨੌਜਵਾਨਾਂ ਨੂੰ COVAXIN ਦੀ ਦੂਜੀ ਡੋਜ਼ ਉਪਲੱਬਧ ਕਰਵਾਉਣ ਲਈ ਦਿੱਲੀ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ ਹੁਣ ਦਿੱਲੀ ਦੇ ਸਾਰੇ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਜੋ ਕੋਵੈਕਸੀਨ ਲਗਾ ਰਹੇ ਹਨ ਅਗਲੇ ਹੁਕਮ ਤੱਕ ਕੋਵੈਕਸੀਨ ਕੇਵਲ ਦੂਜੀ ਡੋਜ਼ ਲੈਣ ਵਾਲੀਆਂ ਨੂੰ ਹੀ ਲਗਾਉਣਗੇ। ਇਹ ਹੁਕਮ ਸਿਰਫ਼ 18-44 ਸਾਲ ਦੇ ਲੋਕਾਂ ਲਈ ਜਾਰੀ ਕੀਤਾ ਗਿਆ ਹੈ। ਚਾਰ ਜੂਨ ਨੂੰ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਸੀ, ਜਿਸ ਦੇ ਬਾਅਦ ਦਿੱਲੀ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਹੈ। ਪੜੋ ਹੋਰ ਖਬਰਾਂ: ਅਫਗਾਨਿਸਤਾਨ 'ਚ ਸੜਕ ਕਿਨਾਰੇ ਹੋਇਆ ਬੰਬ ਧਮਾਕਾ, 11 ਹਲਾਕ ਦਰਅਸਲ, ਦਿੱਲੀ ਵਿਚ ਸਰਕਾਰ ਦੇ ਕੋਲ 18-44 ਸਾਲ ਦੇ ਲੋਕਾਂ ਲਈ COVAXIN ਉਪਲੱਬਧ ਨਹੀਂ ਹੈ। ਜਿਨ੍ਹਾਂ 18 ਤੋਂ 44 ਸਾਲ ਦੇ ਲੋਕਾਂ ਨੇ ਮਈ ਮਹੀਨੇ ਵਿਚ ਕੋਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਉਨ੍ਹਾਂ ਦਾ ਦੂਜੀ ਡੋਜ਼ ਲੈਣ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਦੇ ਕੋਲ ਕੋਵੈਕਸੀਨ ਨਹੀਂ ਹੈ। ਇਹ ਵੈਕਸੀਨ ਪ੍ਰਾਈਵੇਟ ਵਿਚ ਵੀ ਆਸਾਨੀ ਨਾਲ ਉਪਲੱਬਧ ਨਹੀਂ ਹੋ ਪਾ ਰਹੀ ਹੈ, ਜਿਸ ਦੇ ਬਾਅਦ ਕੇਜਰੀਵਾਲ ਸਰਕਾਰ ਨੇ ਇਹ ਫੈਸਲਾ ਲਿਆ ਹੈ। ਪੜੋ ਹੋਰ ਖਬਰਾਂ: ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ -PTC News


Top News view more...

Latest News view more...