Mon, Jul 14, 2025
Whatsapp

ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT

Reported by:  PTC News Desk  Edited by:  Shanker Badra -- December 01st 2021 12:27 PM
ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT

ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT

ਨਵੀਂ ਦਿੱਲੀ : ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਾਸੀਆਂ ਨੂੰ ਵੀ ਰਾਹਤ ਮਿਲ ਗਈ ਹੈ। ਦਿੱਲੀ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ।ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਵੈਟ ਘਟਾਇਆ ਗਿਆ ਹੈ, ਜਿਸ ਤੋਂ ਬਾਅਦ ਦਿੱਲੀ 'ਚ ਇਕ ਲੀਟਰ ਪੈਟਰੋਲ ਅੱਠ ਰੁਪਏ ਸਸਤਾ ਹੋ ਗਿਆ ਹੈ। [caption id="attachment_554232" align="aligncenter" width="288"] ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT[/caption] ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਸੀ। ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਆਖਰਕਾਰ ਦੀਵਾਲੀ ਮੌਕੇ 'ਤੇ ਕੇਂਦਰ ਸਰਕਾਰ ਨੇ ਜਨਤਾ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਐਕਸਾਈਜ਼ ਡਿਊਟੀ ਵਿੱਚ ਪੰਜ ਅਤੇ ਦਸ ਰੁਪਏ ਦੀ ਕਟੌਤੀ ਕੀਤੀ ਸੀ। [caption id="attachment_554231" align="aligncenter" width="259"] ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT[/caption] ਇਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਐਨਡੀਏ ਸ਼ਾਸਿਤ ਜ਼ਿਆਦਾਤਰ ਰਾਜਾਂ ਨੇ ਵੀ ਆਪਣੇ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾ ਦਿੱਤਾ ਹੈ। ਕੁਝ ਦਿਨਾਂ ਬਾਅਦ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਵੀ ਅਜਿਹਾ ਹੀ ਫੈਸਲਾ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ। [caption id="attachment_554230" align="aligncenter" width="279"] ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT[/caption] ਤੇਲ ਕੰਪਨੀਆਂ ਨੇ ਵੀ ਐਕਸਾਈਜ਼ ਡਿਊਟੀ 'ਚ ਕਟੌਤੀ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਮੁਤਾਬਕ 1 ਦਸੰਬਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਹੈ, ਜਦਕਿ ਮੁੰਬਈ 'ਚ ਇਹ 109.98 ਰੁਪਏ ਪ੍ਰਤੀ ਲੀਟਰ ਹੈ। [caption id="attachment_554233" align="aligncenter" width="260"] ਦਿੱਲੀ 'ਚ ਸਸਤਾ ਹੋਇਆ ਪੈਟਰੋਲ , ਕੇਜਰੀਵਾਲ ਸਰਕਾਰ ਨੇ ਤੇਲ 'ਤੇ ਘਟਾਇਆ 8 ਰੁਪਏ VAT[/caption] ਦਿੱਲੀ 'ਚ ਡੀਜ਼ਲ 86.67 ਰੁਪਏ ਅਤੇ ਮੁੰਬਈ 'ਚ 94.14 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.67 ਰੁਪਏ ਹੈ ਜਦਕਿ ਡੀਜ਼ਲ 89.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਚੇਨਈ 'ਚ ਵੀ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ। -PTCNews [7:40 pm, 28/11/2021] Shanker Badra: IFSC Code: ORBC0100355 [7:40 pm, 28/11/2021] Shanker Badra:


Top News view more...

Latest News view more...

PTC NETWORK
PTC NETWORK