Tue, Apr 16, 2024
Whatsapp

ਦਿੱਲੀ 'ਚ ਸਕੂਲ ਵੈਨ ਤੇ ਆਟੋ ਵਿਚਕਾਰ ਭਿਆਨਕ ਟੱਕਰ, 1 ਬੱਚੇ ਦੀ ਮੌਤ

Written by  Jashan A -- November 27th 2018 06:04 PM
ਦਿੱਲੀ 'ਚ ਸਕੂਲ ਵੈਨ ਤੇ ਆਟੋ ਵਿਚਕਾਰ ਭਿਆਨਕ ਟੱਕਰ, 1 ਬੱਚੇ ਦੀ ਮੌਤ

ਦਿੱਲੀ 'ਚ ਸਕੂਲ ਵੈਨ ਤੇ ਆਟੋ ਵਿਚਕਾਰ ਭਿਆਨਕ ਟੱਕਰ, 1 ਬੱਚੇ ਦੀ ਮੌਤ

ਦਿੱਲੀ 'ਚ ਸਕੂਲ ਵੈਨ ਤੇ ਆਟੋ ਵਿਚਕਾਰ ਭਿਆਨਕ ਟੱਕਰ, 1 ਬੱਚੇ ਦੀ ਮੌਤ,ਦਿੱਲੀ 'ਚ ਅੱਜ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ 'ਚ ਦਿੱਲੀ ਦੇ ਮਾਡਲ ਟਾਊਨ ਇਲਾਕੇ 'ਚ ਅੱਜ ਇੱਕ ਆਟੋ ਵਾਲੇ ਨੇ ਸਕੂਲੀ ਬੱਚਿਆਂ ਨਾਲ ਭਰੀ ਵੈਨ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਹਾਦਸੇ 'ਚ 2 ਬੱਚੇ ਗੰਭੀਰ ਜ਼ਖਮੀ ਹੋ ਗਏ। delhiਮਿਲੀ ਜਾਣਕਾਰੀ ਅਨੁਸਾਰ ਇੱਕ ਬੱਚੇ ਨੂੰ ਜ਼ਿਆਦਾ ਸੱਟ ਲੱਗਣ ਕਾਰਨ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਮੌਤ ਹੋਣ ਵਾਲੇ ਬੱਚੇ ਦਾ ਨਾਂ ਵੈਭਵ 'ਤੇ ਉਮਰ 8 ਸਾਲ ਹੈ। ਇਸ ਤੋਂ ਵੱਧ ਮ੍ਰਿਤਕ ਦਾ ਪਰਿਵਾਰ ਸਦਮੇਂ ਵਿੱਚ ਹੈ। accidentਦੱਸਿਆ ਜਾ ਰਿਹਾ ਹੈ ਕਿ ਮਾਡਲ ਟਾਉਨ ਦੇ ਰੋਸਰੀ ਸਕੂਲ ਦੀ ਇੱਕ ਵੈਨ 'ਚ 10 ਬੱਚੇ ਸਵਾਰ ਸਨ। ਸਕੂਲ 'ਚ ਛੁੱਟੀ ਹੋਣ ਤੇ ਡਰਾਈਵਰ ਬੱਚਿਆਂ ਨੂੰ ਘਰ ਛੱਡਣ ਜਾਂ ਰਿਹਾ ਸੀ ਰਸਤੇ 'ਚ ਮਾਲ ਨਾਲ ਭਰੇ ਆ ਰਹੇ ਆਟੋ ਨੇ ਵੈਨ ਨੂੰ ਪਿੱਛੋਂ ਟੱਕਰ ਮਾਰ ਦਿੱਤੀ। delhiਜਿਸ ਤੋਂ ਬਾਅਦ ਡਰਾਈਵਰ ਨੇ ਵੈਨ ਨੂੰ ਕੰਟਰੋਲ ਕਾਰਨ ਦੀ ਬਹੁਤ ਕੋਸਿਸ ਕੀਤੀ ਪਰ ਇਸ ਦੇ ਬਾਵਜੂਦ ਵੀ 2 ਬੱਚੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕਾ ਵਾਰਦਾਤ 'ਤੇ ਪਹੁੰਚੀ ਤੇ ਬੱਚੇ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...