Sun, Dec 21, 2025
Whatsapp

550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਕਰਨਾਲ ਲਈ ਮੋਟਰਸਾਈਕਲ ਰੈਲੀ ਰਵਾਨਾ, ਦੇਖੋ ਤਸਵੀਰਾਂ

Reported by:  PTC News Desk  Edited by:  Jashan A -- October 06th 2019 12:31 PM
550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਕਰਨਾਲ ਲਈ ਮੋਟਰਸਾਈਕਲ ਰੈਲੀ ਰਵਾਨਾ, ਦੇਖੋ ਤਸਵੀਰਾਂ

550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਕਰਨਾਲ ਲਈ ਮੋਟਰਸਾਈਕਲ ਰੈਲੀ ਰਵਾਨਾ, ਦੇਖੋ ਤਸਵੀਰਾਂ

550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਕਰਨਾਲ ਲਈ ਮੋਟਰਸਾਈਕਲ ਰੈਲੀ ਰਵਾਨਾ, ਦੇਖੋ ਤਸਵੀਰਾਂ,ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ। ਜਿਸ ਦੌਰਾਨ ਦੇਸ਼ ਭਰ 'ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਅਜਿਹੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਅੱਜ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਹ ਰੈਲੀ ਦਿੱਲੀ ਤੋਂ ਕਰਨਾਲ (ਹਰਿਆਣਾ) ਤੱਕ ਕੱਢੀ ਜਾ ਰਹੀ ਹੈ। https://twitter.com/ANI/status/1180670875407810560?s=20 ਰੈਲੀ ਨੂੰ ਅੱਜ ਸਵੇਰੇ ਦਿੱਲੀ ਦੇ ਗੁਰਦੁਆਰਾ ਸਾਹਿਬ ਰਕਾਬ ਗੰਜ ਤੋਂ ਰਵਾਨਾ ਕੀਤਾ ਗਿਆ ਹੈ, ਜੋ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਜਾਵੇਗੀ। ਜਿਸ ਨੂੰ 'ਸਰਬੱਤ ਦਾ ਭਲਾ' ਰੈਲੀ ਨਾਂ ਦਿੱਤਾ ਗਿਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੁਤਾਬਕ ਇਹ ਰੈਲੀ ਕੁੰਡਲੀ ਬਾਰਡਰ, ਪਾਨੀਪਤ, ਕਰਨਾਲ, ਅੰਬਾਲਾ 'ਚ ਰੁੱਕੇਗੀ ਅਤੇ ਇੱਥੇ ਸਥਾਨਕ ਸਿੱਖ ਅਤੇ ਹੋਰ ਜਥਬੰਦੀਆਂ ਵਲੋਂ ਦੇ ਮੋਟਰਸਾਈਕਲ ਚਾਲਕਾਂ ਨੂੰ ਸਨਮਾਨਤ ਕਰਨਗੇ। ਮੋਟਰਸਾਈਕਲ ਚਾਲਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗੁਰੂ ਜੀ ਦੀ ਜੀਵਨ ਬਾਰੇ ਗਿਆਨ ਵੀ ਵੰਡਿਆ ਜਾਵੇਗਾ। -PTC News


Top News view more...

Latest News view more...

PTC NETWORK
PTC NETWORK