ਦਿੱਲੀ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਗ੍ਰਿਫਤ 'ਚ ਲੈ ਰਿਹਾ ਹੈ Cytomegalovirus , ਇੱਕ ਮਹੀਨੇ 'ਚ ਮਿਲੇ 6 ਮਰੀਜ਼

By Shanker Badra - July 09, 2021 12:07 pm

ਨਵੀਂ ਦਿੱਲੀ : ਕੋਰੋਨਾ ਵਾਇਰਸ (Coronavirus) ਤੋਂ ਠੀਕ ਹੋਏ ਮਰੀਜ਼ ਵੀ ਪ੍ਰੇਸ਼ਾਨ ਹੋ ਰਹੇ ਹਨ। ਇਸ ਦੇ ਕੁਝ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਅਜਿਹੇ 6 ਮਰੀਜ਼ ਪਾਏ ਗਏ ਹਨ ,ਜੋ ਸਾਇਟੋਮੇਗਲੋ ਵਾਇਰਸ (Cytomegalovirus ) (CMV) ਦੀ ਲਪੇਟ ਵਿੱਚ ਹਨ। ਉਨ੍ਹਾਂ ਨੂੰ ਕੋਰੋਨਾ ਹੋਣ ਦੇ 20-30 ਦਿਨ ਬਾਅਦ ਸਾਇਟੋਮੇਗਲੋ ਵਾਇਰਸ ਹੋਣ ਬਾਰੇ ਵਿੱਚ ਪਤਾ ਲੱਗਿਆ ਹੈ।

ਦਿੱਲੀ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਗਿਫ਼ਤ 'ਚ ਲੈ ਰਿਹਾ ਹੈ Cytomegalovirus , ਇੱਕ ਮਹੀਨੇ 'ਚ ਮਿਲੇ 6 ਮਰੀਜ਼

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਲਈ ਖੁਸ਼ਖਬਰੀ, ਇੱਕ ਲੱਖ ਕਰੋੜ ਰੁਪਏ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ

ਕੋਰੋਨਾ ਦੀ ਲਾਗ ਅਕਸਰ ਇਨ੍ਹਾਂ ਦਿਨਾਂ ਵਿਚ ਠੀਕ ਹੋ ਜਾਂਦੀ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਅਪੋਲੋ ਹਸਪਤਾਲ ਵਿੱਚ ਦਾਖਲ ਇਨ੍ਹਾਂ ਮਰੀਜ਼ਾਂ ਵਿੱਚ ਕੋਰੋਨਾ ਦੇ ਗੰਭੀਰ ਲੱਛਣ ਸਨ ਫਿਰ ਜਦੋਂ ਉਸਨੇ ਕੋਰੋਨਾ ਤੋਂ ਠੀਕ ਹੋਣ ਲਈ ਸਟੀਰੌਇਡ ਦੀ ਇੱਕ ਭਾਰੀ ਖੁਰਾਕ ਲਈ ਸੀ, ਜਿਸ ਕਾਰਨ ਉਹ ਕੋਰੋਨਾ ਨੈਗਟਿਵ ਤਾਂ ਹੋ ਗਏ ਪਰ ਉਨ੍ਹਾਂ ਵਿੱਚ ਸਾਇਟੋਮੇਗਲੋ ਵਾਇਰਸ (CMV) ਦੇ ਲੱਛਣ ਦਿਖਣ ਲੱਗੇ ਹਨ।

ਦਿੱਲੀ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਗਿਫ਼ਤ 'ਚ ਲੈ ਰਿਹਾ ਹੈ Cytomegalovirus , ਇੱਕ ਮਹੀਨੇ 'ਚ ਮਿਲੇ 6 ਮਰੀਜ਼

ਇੰਦਰਪ੍ਰਸਥ ਅਪੋਲੋ ਹਸਪਤਾਲਾਂ ਦੇ ਸਲਾਹਕਾਰ (ਸਾਹ, ਨਾਜ਼ੁਕ ਦੇਖਭਾਲ ਅਤੇ ਸਲੀਪ ਮੈਡੀਸਨ) ਡਾ. ਅਥਰ ਅੰਸਾਰੀ ਨੇ ਕਿਹਾ, “ਪਿਛਲੇ ਮਹੀਨੇ, ਸਾਨੂੰ ਕੋਰੋਨਾ ਦੇ ਬਾਅਦ ਦੇ 6 ਮਰੀਜ਼ਾਂ ਵਿੱਚ ਸੀ.ਐੱਮ.ਵੀ. ਬਿਮਾਰੀ ਦਾ ਪਤਾ ਲਗਾਇਆ ਸੀ , ਜੋ ਵੱਖ-ਵੱਖ ਰੂਪਾਂ ਵਿੱਚ ਆਏ ਹਨ। ਸੀਐਮਵੀ ਦੇ ਲੱਛਣ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਸਰੀਰ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਜੇ ਇਹ ਸਿੱਧਾ ਫੇਫੜਿਆਂ ਨੂੰ ਪ੍ਰਭਾਵਤ ਕਰ ਰਿਹਾ ਹੈ ਤਾਂ ਮਰੀਜ਼ ਨੂੰ ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ ਜਾਂ ਖੰਘ ਰਹੇਗੀ।

ਦਿੱਲੀ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਗਿਫ਼ਤ 'ਚ ਲੈ ਰਿਹਾ ਹੈ Cytomegalovirus , ਇੱਕ ਮਹੀਨੇ 'ਚ ਮਿਲੇ 6 ਮਰੀਜ਼

ਸਾਇਟੋਮੇਗਲੋ ਵਾਇਰਸ ਦੇ ਕੀ ਹਨ ਲੱਛਣ ?

ਸਾਇਟੋਮੇਗਲੋ ਵਾਇਰਸ (cytomegalovirus) ਦੇ ਲੱਛਣਾਂ ਦੀ ਗੱਲ ਕਰੀਏ ਤਾਂ ਉਹ ਕਈ ਕਿਸਮਾਂ ਦੇ ਹੁੰਦੇ ਹਨ। ਇਸ ਵਿੱਚ ਬੁਖਾਰ, ਥਕਾਵਟ ਦੇ ਨਾਲ ਗੰਭੀਰ ਲੱਛਣ ਵੀ ਹੋ ਸਕਦੇ ਹਨ। ਇਸ ਵਿਚ ਅੱਖਾਂ, ਦਿਮਾਗ ਜਾਂ ਸਰੀਰ ਦੇ ਕਿਸੇ ਵੀ ਅੰਦਰੂਨੀ ਹਿੱਸੇ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਵੱਖੋ ਵੱਖਰੇ ਲੱਛਣ ਦਿੱਖਣ ਹੀ ਨਾ। ਅਪੋਲੋ ਵਿੱਚ ਦਾਖਲ ਹੋਏ ਮਰੀਜ਼ਾਂ ਨੂੰ ਹਾਈਪੌਕਸਿਆ, ਫੇਫੜਿਆਂ ਅਤੇ ਜਿਗਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਦਿੱਲੀ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਗਿਫ਼ਤ 'ਚ ਲੈ ਰਿਹਾ ਹੈ Cytomegalovirus , ਇੱਕ ਮਹੀਨੇ 'ਚ ਮਿਲੇ 6 ਮਰੀਜ਼

ਪੜ੍ਹੋ ਹੋਰ ਖ਼ਬਰਾਂ : ਫਾਈਜ਼ਰ- ਬਾਇਓਨਟੈਕ ਦੀ ਵੈਕਸੀਨ 'ਚ ਪਵੇਗੀ ਤੀਜੀ ਡੋਜ਼ ਦੀ ਜ਼ਰੂਰਤ , ਕੰਪਨੀ ਨੇ ਮੰਗੀ ਮਨਜ਼ੂਰੀ

ਸਾਇਟੋਮੇਗਲੋ ਵਾਇਰਸ ਦੀ ਬਿਮਾਰੀ ਅਕਸਰ ਉਨ੍ਹਾਂ ਲੋਕਾਂ ਵਿੱਚ ਪਾਈ ਜਾਂਦੀ ਹੈ ਜਿਹੜੇ ਐੱਚਆਈਵੀ ਤੋਂ ਸੰਕਰਮਿਤ ਹੁੰਦੇ ਹਨ। CD4 ਦੀ ਗਿਣਤੀ ਘੱਟ ਹੁੰਦੀ ਹੈ, ਕੈਂਸਰ ਨਾਲ ਸਬੰਧਤ ਸਰਜਰੀ ਕੀਤੀ ਗਈ ਹੈ ਜਾਂ ਅਜਿਹੀਆਂ ਦਵਾਈਆਂ ਲਈਆਂ ਹਨ, ਜਿਨ੍ਹਾਂ ਨਾਲ ਇਮਿਊਨਟੀ ਘੱਟ ਹੋਈ ਹੋਵੇ। ਕੋਵਿਡ -19 ਅਤੇ ਫਿਰ ਇਸ ਤੋਂ ਠੀਕ ਹੋਣ ਲਈ ਲਏ ਗਏ ਸਟੀਰੌਇਡ ਕਾਰਨ ਪ੍ਰਤੀਰੋਧੀ ਸ਼ਕਤੀ ਕਮਜ਼ੋਰ ਹੋਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਸਾਇਟੋਮੇਗਲੋ ਵਾਇਰਸ ਨੂੰ ਸਰੀਰ 'ਤੇ ਹਮਲਾ ਕਰਨ ਦਾ ਮੌਕਾ ਮਿਲਦਾ ਹੈ।

-PTCNews

adv-img
adv-img