Fri, Jun 20, 2025
Whatsapp

ਇੱਕਲੌਤੇ ਪੁੱਤਰ ਦੀ ਹੋਈ ਮੌਤ ਤਾਂ ਸਦਮੇ 'ਚ ਮਾਤਾ ਪਿਤਾ ਨੇ ਖ਼ੁਦ ਨੂੰ ਮਾਰੀ ਗੋਲੀ

Reported by:  PTC News Desk  Edited by:  Jagroop Kaur -- February 11th 2021 12:51 PM
ਇੱਕਲੌਤੇ ਪੁੱਤਰ ਦੀ ਹੋਈ ਮੌਤ ਤਾਂ ਸਦਮੇ 'ਚ ਮਾਤਾ ਪਿਤਾ ਨੇ ਖ਼ੁਦ ਨੂੰ ਮਾਰੀ ਗੋਲੀ

ਇੱਕਲੌਤੇ ਪੁੱਤਰ ਦੀ ਹੋਈ ਮੌਤ ਤਾਂ ਸਦਮੇ 'ਚ ਮਾਤਾ ਪਿਤਾ ਨੇ ਖ਼ੁਦ ਨੂੰ ਮਾਰੀ ਗੋਲੀ

ਇਕਲੌਤੇ ਪੁੱਤਰ ਦੀ ਕੁਝ ਚਿਰ ਪਹਿਲਾਂ ਹੋਈ ਮੌਤ ਨੇ ਮਾਪਿਆਂ ਨੂੰ ਇੰਝ ਝੰਝੋੜ ਦਿੱਤਾ ਕਿ ਮਾਤਾ ਪਿਤਾ ਨੂੰ ਆਪਣੀਆਂ ਜ਼ਿੰਦਗੀ ਜਿਉਣਾ ਹੀ ਬੇਹਾਲ ਹੋ ਗਿਆ , ਜਿਸਤੋਂ ਬਾਅਦ ਬਾਅਦ ਸਦਮੇ ਵਿੱਚੋਂ ਲੰਘ ਰਹੇ ਪਤੀ-ਪਤਨੀ ਨੇ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਦਾ ਇਲਾਜ ਜਾਰੀ ਹੈ।ਜਾਣਕਾਰੀ ਮੁਤਾਬਕ ਸਥਾਨਕ ਕਸਬੇ ਦੇ ਵਸਨੀਕ ਸੰਦੀਪ ਸਿੰਘ ਦੇ 16 ਸਾਲਾਂ ਪੁੱਤਰ ਕੰਵਰਬੀਰ ਸਿੰਘ ਹੈਰੀ ਨੇ ਕਰੀਬ 4 ਮਹੀਨੇ ਪਹਿਲਾਂ ਆਤਮਹੱਤਿਆ ਕਰ ਲਈ ਸੀ, ਜਿਸ ਤੋਂ ਬਾਅਦ ਪਿਤਾ ਸੰਦੀਪ ਸਿੰਘ ਤੇ ਮਾਤਾ ਤਜਿੰਦਰ ਕੌਰ ਬੇਹੱਦ ਪਰੇਸ਼ਾਨ ਰਹਿਣ ਲੱਗੇ ਸਨ। ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ  ਬੁੱਧਵਾਰ ਸਵੇਰੇ ਪਿਤਾ ਸੰਦੀਪ ਸਿੰਘ ਤੇ ਮਾਤਾ ਤਜਿੰਦਰ ਕੌਰ ਨੇ ਲਾਇਸੰਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਦੌਰਾਨ ਸੰਦੀਪ ਸਿੰਘ ਦੀ ਮੌਤ ਹੋ ਗਈ ਤੇ ਤੇਜਿੰਦਰ ਕੌਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।ਫਿਲਹਾਲ ਡਾਕਟਰਾਂ ਵੱਲੋਂ ਤਜਿੰਦਰ ਕੌਰ ਰਿਤੂ ਨੂੰ ਬਚਾਉਣ ਦੀ ਜੱਦੋਜਹਿਦ ਕੀਤੀ ਜਾ ਰਹੀ ਸੀ। ਪੜ੍ਹੋ ਹੋਰ ਖ਼ਬਰਾਂ : ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਦੀ ਲੋਕ ਸਭਾ ‘ਚ ਲਾਈ ਝਾੜ, ਘੇਰੀ ਮੋਦੀ ਸਰਕਾਰ ਉਧਰ ਥਾਣਾ ਮਹਿਤਾ ਦੇ ਐੱਸ.ਐੱਚ.ਓ. ਇੰਸਪੈਕਟਰ ਮਨਿੰਦਰ ਸਿੰਘ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਗੰਭੀਰ ਰੂਪ ’ਚ ਜ਼ਖਮੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਇਕਲੌਤੇ ਪੁੱਤਰ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ, ਜਿਸ ਕਾਰਣ ਸੰਦੀਪ ਸਿੰਘ ਅਤੇ ਤੇਜਿੰਦਰ ਕੌਰ ਦੋਵੇਂ ਡਿਪਰੈਸ਼ਨ ਵਿਚ ਸਨ। ਫਿਲਹਾਲ ਪੁਲਸ ਵਲੋਂ ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


Top News view more...

Latest News view more...

PTC NETWORK
PTC NETWORK