Fri, Apr 19, 2024
Whatsapp

ਡਾਇਬਟੀਜ਼: ਇਨ੍ਹਾਂ 5 ਭੋਜਨਾਂ ਨਾਲ ਤੁਰੰਤ ਘੱਟ ਜਾਂਦਾ ਬਲੱਡ ਸ਼ੂਗਰ ਲੈਵਲ

Written by  Jasmeet Singh -- October 24th 2022 06:30 PM -- Updated: October 24th 2022 06:10 PM
ਡਾਇਬਟੀਜ਼: ਇਨ੍ਹਾਂ 5 ਭੋਜਨਾਂ ਨਾਲ ਤੁਰੰਤ ਘੱਟ ਜਾਂਦਾ ਬਲੱਡ ਸ਼ੂਗਰ ਲੈਵਲ

ਡਾਇਬਟੀਜ਼: ਇਨ੍ਹਾਂ 5 ਭੋਜਨਾਂ ਨਾਲ ਤੁਰੰਤ ਘੱਟ ਜਾਂਦਾ ਬਲੱਡ ਸ਼ੂਗਰ ਲੈਵਲ

5 foods that instantly lower blood sugar levels: ਡਾਇਬੀਟੀਜ਼ ਇੱਕ ਸਿਹਤ ਸਥਿਤੀ ਹੈ ਜਿਸ ਨਾਲ ਦੁਨੀਆ ਦੇ ਬਹੁਤ ਸਾਰੇ ਲੋਕ ਸੰਘਰਸ਼ ਕਰ ਰਹੇ ਹਨ। ਸ਼ੂਗਰ ਦੀਆਂ ਦੋ ਕਿਸਮਾਂ ਹਨ, ਟਾਈਪ-1 ਅਤੇ ਟਾਈਪ-2। ਟਾਈਪ 1 ਡਾਇਬਟੀਜ਼ ਇੱਕ ਆਟੋਇਮਿਊਨ ਬਿਮਾਰੀ ਹੈ, ਜਦੋਂ ਕਿ ਟਾਈਪ 2 ਡਾਇਬਟੀਜ਼ ਹੌਲੀ ਹੌਲੀ ਵਿਕਸਤ ਹੁੰਦੀ ਹੈ। ਇਨ੍ਹਾਂ ਦੋਹਾਂ ਮਾਮਲਿਆਂ 'ਚ ਇੰਸੁਲਿਨ ਸਰੀਰ 'ਚ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਡਾਇਬਟੀਜ਼ ਵਿੱਚ ਬਲੱਡ ਸ਼ੂਗਰ ਦੇ ਪੱਧਰ 'ਤੇ ਨਜ਼ਰ ਰੱਖਣਾ ਜ਼ਰੂਰੀ ਹੁੰਦਾ ਕਿਉਂਕਿ ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸਰੀਰ ਦੇ ਬਾਕੀ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਹੋਵੇ ਤਾਂ ਆਪਣੇ ਡਾਕਟਰ ਦੀ ਤੁੰਰਤ ਸਲਾਹ ਲੈਣੀ ਚਾਹੀਦੀ ਹੈ। ਨਾਲ ਹੀ ਡਾਈਟ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਦਾਲਚੀਨੀ - ਇਹ ਮਸਾਲਾ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਵਧੀਆ ਹੈ। ਮਸਾਲੇ ਵਿਚ ਮੌਜੂਦ ਮਿਸ਼ਰਣ ਬਲੱਡ ਸ਼ੂਗਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਇਹ ਕਈ ਹੋਰ ਸਿਹਤ ਸਥਿਤੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਮਸਾਲੇ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ ਜਾਂ ਇਸਦੀ ਵਰਤੋਂ ਦਾਲਚੀਨੀ ਦੀ ਚਾਹ ਬਣਾਉਣ ਲਈ ਕਰ ਸਕਦੇ ਹੋ। ਦਹੀਂ - ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ। ਸਨੈਕ ਦੇ ਤੌਰ 'ਤੇ ਦਹੀਂ ਦਾ ਸੇਵਨ ਕਰ ਸਕਦੇ ਹੋ ਜਾਂ ਇਸ ਨੂੰ ਖਾਣੇ ਦੇ ਨਾਲ ਖਾ ਸਕਦੇ ਹੋ। ਸੀਡਜ਼ (ਬੀਜ) - ਚਿਆ ਸੀਡਜ਼, ਫਲੈਕਸ ਸੀਡਜ਼ ਅਤੇ ਸਮਾਨ ਬੀਜਾਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਵਿੱਚ ਐਂਟੀਆਕਸੀਡੈਂਟ ਅਤੇ ਫਾਈਬਰ ਦੇ ਗੁਣ ਵੀ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ। ਅਖਰੋਟ - ਅਖਰੋਟ ਦੀਆਂ ਕਈ ਕਿਸਮਾਂ ਉਪਲਬਧ ਹਨ, ਇਨ੍ਹਾਂ ਨੂੰ ਰੋਜ਼ਾਨਾ ਸੀਮਤ ਮਾਤਰਾ ਵਿੱਚ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਸਿਹਤਮੰਦ ਚਰਬੀ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਇੰਨਾ ਹੀ ਨਹੀਂ ਇਹ ਸਾਡੇ ਦਿਲ ਦੀ ਸਿਹਤ ਲਈ ਵੀ ਚੰਗਾ ਹੈ। ਬੇਦਾਅਵਾ: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ।  -PTC News


Top News view more...

Latest News view more...