ਮੁੱਖ ਖਬਰਾਂ

ਅੰਮ੍ਰਿਤਸਰ (ਪੂਰਬੀ) ਤੋਂ ਭਾਜਪਾ ਤੇ ਕਾਂਗਰਸ ਦੇ ਮੁੱਖ ਆਗੂਆਂ ਸਣੇ 5 ਦਰਜਨ ਵਰਕਰਜ਼ ਅਕਾਲੀ ਦਲ 'ਚ ਸ਼ਾਮਿਲ

By Jasmeet Singh -- February 07, 2022 5:38 pm -- Updated:February 07, 2022 5:41 pm

ਅੰਮ੍ਰਿਤਸਰ: ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਪੰਜਾਬ ਦੀ 'ਹੌਟ ਸੀਟ' ਅੰਮ੍ਰਿਤਸਰ (ਪੂਰਬੀ) ਵਿਚ ਭਾਜਪਾ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੇਅਰ ਸੁਭਾਸ਼ ਸ਼ਰਮਾ ਅਤੇ ਸਾਬਕਾ ਐਮ.ਸੀ. ਰਛਪਾਲ ਕੌਰ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: ਬਰਫ਼ ਖਿਸਕਣ ਕਰਕੇ 7 ਭਰਤੀ ਫ਼ੌਜੀ ਹੋਏ ਲਾਪਤਾ, ਤਲਾਸ਼ ਜਾਰੀ

ਇਸ ਦੌਰਾਨ ਹੀ ਹਲਕੇ ਦੇ ਵੱਖ ਵੱਖ ਵਾਰਡਾਂ ਤੋਂ ਕਰੀਬ ਪੰਜ ਦਰਜਨ ਕਾਂਗਰਸੀ ਆਗੂ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਸਾਬਕਾ ਮੇਅਰ ਤੇ ਸਾਬਕਾ ਐਮ.ਸੀ. ਸਮੇਤ ਸਾਰੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹਨਾਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਹੈ ਕਿਉਂਕਿ ਭਾਜਪਾ ਵਿਚ ਹੁਣ ਸਿਰਫ ਤਾਨਾਸ਼ਾਹੀ ਚਲ ਰਹੀ ਹੈ। ਉਨ੍ਹਾਂ ਕਿਹਾ ਜਦੋਂ ਕਿ ਅਕਾਲੀ ਦਲ ਹਮੇਸ਼ਾ ਨਿਮਾਣਾ ਹੋਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਸਦੇ ਮੈਂਬਰ ਵੀ ਲੋਕਾਂ ਵਾਸਤੇ ਆਪਣੀ ਜੀਅ ਜਾਨ ਲਗਾ ਦਿੰਦੇ ਹਨ।

ਸਾਬਕਾ ਐਮ.ਸੀ. ਰਛਪਾਲ ਕੌਰ ਨੇ ਕਿਹਾ ਕਿ ਉਹਨਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਕਰ ਕੇ ਲਿਆ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਪੰਜ ਸਾਲਾਂ ਦੌਰਾਨ ਉੱਕਾ ਹੀ ਵਿਸਾਰ ਲਿਆ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਰੋਜ਼ਾਨਾ ਆਪਣੇ ਸਾਥੀਆਂ ਨੂੰ ਮਿਲਦੇ ਹਨ ਅਤੇ ਪੂਰਾ ਮਾਣ ਸਤਿਕਾਰ ਦਿੰਦੇ ਹਨ।

ਸਾਬਕਾ ਮੇਅਰ ਸੁਭਾਸ਼ ਸ਼ਰਮਾ ਦ ਨਾਲ ਹਰਪ੍ਰੀਤ ਸਿੰਘ ਹੈਪੀ, ਵਿੱਕੀ ਵੇਰਕਾ, ਬਿੱਲੂ ਮਕਬੂਲਪੁਰਾ, ਕੁਲਦੀਪ ਸਿੰਘ, ਹਰਬੰਤ ਸਿੰਘ ਤੇ ਕਰਨਵੀਰ ਸਿੰਘ ਵੀ ਅਕਾਲੀ ਦਲ 'ਚ ਸ਼ਾਮਲ ਹੋਏ। ਜਦੋਂ ਕਿ ਵਾਰਡ ਨੰਬਰ 22 ਅਤੇ ਵਾਰਡ ਨੰਬਰ 24 ਸਮੇਤ ਵੱਖ ਵੱਖ ਵਾਰਡਾਂ ਤੋਂ ਪੰਜ ਦਰਜਨ ਦੇ ਕਰੀਬ ਭਾਜਪਾ ਤੇ ਕਾਂਗਰਸ ਦੇ ਆਗੂ ਅਕਾਲੀ ਦਲ ਵਿਚ ਖੁਸ਼ੀ ਖੁਸ਼ੀ ਸ਼ਾਮਲ ਹੋਏ।

ਇਹ ਵੀ ਪੜ੍ਹੋ: ਪੰਜਾਬ ਦੀ ਭਾਰਤੀ ਮੋਂਗਾ ਬਣੀ ਮਿਸਿਜ਼ ਯੂਨੀਵਰਸਲ ਕੁਈਨ 2021

ਇਸ ਮੌਕੇ ਮੈਡੀਕਲ ਸੈਲ ਐਸੋਸੀਏਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਵੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ।

-PTC News

  • Share