ਸਥਿਤੀ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਲਾਅ ਯੂਨੀਵਰਸਿਟੀ ਦਾ ਕੀਤਾ ਦੌਰਾ
ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੀ ਲਾਅ ਯੂਨੀਵਰਸਿਟੀ ਵਿਖੇ ਲਗਾਤਾਰ ਕੋਵਿਡ ਪੌਜ਼ੀਟਿਵ ਕੇਸਾਂ ਦੇ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਥਿਤੀ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਅੱਜ ਲਾਅ ਯੂਨੀਵਰਸਿਟੀ ਗਏ। ਇਸ ਮੋਕੇ ਉਹਨਾਂ ਨਾਲ ਸਹਾਇਕ ਸਿਹਤ ਅਫਸਰ ਡਾ. ਐਸ.ਜੇ.ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਰੰਜਨਾ ਸ਼ਰਮਾ,ਜਿਲਾ੍ਹ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਡਾ. ਦਿਵਜੌਤ ਸਿੰਘ ਅਤੇ ਮੈਡੀਕਲ ਅਫਸਰ ਡਾ. ਅਸਲਮ ਪਰਵੇਜ ਵੀ ਸ਼ਾਮਿਲ ਸਨ।
ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਨਾਲ ਮੀਟਿੰਗ ਕਰਕੇ ਪੌਜ਼ੀਟਿਵ ਕੇਸਾਂ ਨੂੰ ਅੱਲਗ ਆਈਸੋਲੇਟ ਕਰਨ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਡਾ.ਰਾਜੂ ਧੀਰ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਕੋਵਿਡ ਸੈਂਪਲ ਲੈਣ ਲਈ ਤਿੰਨ ਸਿਹਤ ਟੀਮਾਂ ਨੂੰ ਲਗਾਇਆ ਗਿਆ ਅਤੇ ਟੀਮਾਂ ਵੱਲੋਂ ਅੱਜ 550 ਦੇ ਕਰੀਬ ਕੋਵਿਡ ਸੈਂਪਲ ਲਏ ਗਏ।
ਅੱਜ ਜਿਲ੍ਹੇ ਵਿੱਚ ਪ੍ਰਾਪਤ 660 ਕੋਵਿਡ ਰਿਪੋਰਟਾਂ ਵਿਚੋਂ 49 ਕੋਵਿਡ ਪੌਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਵਿਚੋਂ 48 ਲ਼ਾਅ ਯੂਨੀਵਰਸਿਟੀ ਵਿਚੋਂ ਬੀਤੇ ਦਿਨੀ ਲਏ ਸੈਂਪਲਾ ਵਿਚੋਂ ਪੌਜ਼ਟਿਵ ਆਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੇਸਾਂ ਦੀ ਗਿਣਤੀ 62,144 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,616 ਹੀ ਹੈ। ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 70 ਹੋ ਗਈ ਹੈ। ਜਿਲ੍ਹਾ ਐਪੀਡੋਮੋਲਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਲਾਅ ਯੂਨੀਵਰਸਿਟੀ ਵਿੱਚੋਂ ਪੋਜਟਿਵ ਆਏ ਕੇਸਾਂ ਦੀ ਗਿਣਤੀ 63 ਹੋ ਗਈ ਹੈ। ਅੱਜ 1167 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲ੍ਹੇ ਵਿੱਚ ਜਾਂਚ ਸਬੰਧੀ 12,41,223 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62088 ਕੋਵਿਡ ਪੋਜਟਿਵ, 11,78,803 ਨੈਗੇਟਿਵ ਅਤੇ ਲਗਭਗ 332 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 2948 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਕੱਲ ਮਿਤੀ 05 ਮਈ ਦਿਨ ਵੀਰਵਾਰ ਨੂੰ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਪੁਰਾਨਾ ਪੁਲਿਸ ਲਾਈਨ ਸਕੂਲ, ਸਿਵਲ ਲਾਈਨ ਸਕੂਲ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਨਿਊ ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ,ਸਿਟੀ ਬ੍ਰਾਂਚ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Cannes Covid protocol: ਮਾਸਕ, ਟੈਸਟ ਲਾਜ਼ਮੀ ਨਹੀਂ ਹੋਵੇਗਾ
-PTC News