Tue, Dec 23, 2025
Whatsapp

ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ 

Reported by:  PTC News Desk  Edited by:  Joshi -- July 17th 2018 07:50 AM
ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ 

ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ 

ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ ਦਿੱਲੀ ਦੇ ਇਕ 24 ਸਾਲਾ ਵਿਅਕਤੀ ਨੇ ਛੇ ਸਾਲਾ ਬੇਘਰ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਹੈ। 14 ਜੁਲਾਈ ਨੂੰ, ਨਾਬਾਲਗ ਨੂੰ ਕਥਿਤ ਤੌਰ 'ਤੇ ਦੋਸ਼ੀ ਵਲੋਂ ਅਗਵਾ ਕਰ ਲਿਆ ਗਿਆ ਸੀ, ਜੋ ਕਿ ਆਪ ਇੱਕ ਨਸ਼ੇੜੀ ਹੈ, ਜਦੋਂ ਉਹ ਕਾਲੀ ਮੰਦਿਰ, ਮਿੰਟੋ ਰੋਡ ਦੇ ਨੇੜੇ ਖੇਡ ਰਹੀ ਸੀ। drug addict rapes 6 YO girlਉਸਦਾ ਪਰਿਵਾਰ ਕਾਲੀ ਮੰਦਿਰ ਦੇ ਨੇੜੇ ਫੁੱਟਪਾਥ ਵਿਚ ਰਹਿੰਦਾ ਹੈ। ਮੁਲਜ਼ਮ ਵੀ ਫੁੱਟਪਾਥ 'ਤੇ ਹੀ ਰਹਿ ਰਿਹਾ ਸੀ, ਅਧਿਕਾਰੀ ਨੇ ਕਿਹਾ ਉਸ ਲੜਕੀ ਨੂੰ ਲੱਭਣ ਤੋਂ ਅਸਮਰੱਥ ਮਾਪਿਆਂ ਨੇ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। 11:30 ਵਜੇ ਉਹ ਖੂਨ ਨਾਲ ਲਥਪਥ ਮਿਲੀ ਸੀ, ਜਦੋਂ ਉਸ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ। ਦਿੱਲੀ ਕਮਿਸ਼ਨ ਫਾਰ ਵੁਮੈਨ (ਡੀਸੀਡਬਲਿਊ) ਨੇ ਇਕ ਬਿਆਨ ਵਿਚ ਦੱਸਿਆ ਕਿ ਜ਼ਿਆਦਾ ਖੂਨ ਵਗਣ ਕਾਰਨ ਨਾਬਾਲਗ ਗੰਭੀਰ ਜ਼ਖ਼ਮੀ ਹੈ। ਉਸ ਦੀ ਅੰਦਰੂਨੀ ਅੰਗਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ, ਇਸ ਵੇਲੇ ਉਸ ਦੀ ਹਾਲਤ ਬਹੁਤ ਗੰਭੀਰ ਹੈ। ਉਸ ਨੂੰ ਬਚਾਉਣ ਲਈ ਬਹੁਤ ਸਮਾਂ ਲੱਗ ਸਕਦਾ ਹੈ, ਡੀਸੀਡਬਲਿਊ ਨੇ ਕਿਹਾ। drug addict rapes 6 YO girlਉਸ ਦੇ ਮਾਤਾ-ਪਿਤਾ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਹਨ। ਉਸ ਦੇ ਪਿਤਾ ਇੱਕ ਰਿਕਸ਼ਾ ਚਾਲਕ ਹਨ। DCW ਦੀ ਮੁਖੀ ਸਵਾਤੀ ਮਲੀਵਾਲ ਨੇ ਹਸਪਤਾਲ ਦਾ ਦੌਰਾ ਕੀਤਾ, ਡਾਕਟਰਾਂ ਅਤੇ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਦਿੱਲੀ ਕਮਿਸ਼ਨ ਨੇ ਕਿਹਾ ਹੈ ਕਿ ਮਹਿਲਾ ਕਮਿਸ਼ਨ ਨੇ ਤੁਰੰਤ ਵਿੱਤੀ ਮਦਦ ਜਾਰੀ ਕਰ ਦਿੱਤੀ ਹੈ ਅਤੇ ਲੜਕੀ ਦੇ ਮੁੜ ਵਸੇਬੇ ਲਈ ਕਦਮ ਉਠਾਏ ਜਾਣਗੇ। ਇਸ ਤੋਂ ਇਲਾਵਾ ਕਮਿਸ਼ਨ ਪੀੜਤ ਮੁਆਵਜ਼ਾ ਜਾਰੀ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕਰੇਗਾ। ਮਲੀਵਾਲ ਨੇ ਦੋਸ਼ੀਆਂ ਲਈ ਤੁਰੰਤ ਸਜ਼ਾ ਦੀ ਮੰਗ ਕੀਤੀ। —PTC News


Top News view more...

Latest News view more...

PTC NETWORK
PTC NETWORK