adv-img
ਮੁੱਖ ਖਬਰਾਂ

Drugs Case : ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਹਰਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

By Ravinder Singh -- October 29th 2022 08:34 PM

ਮੁੰਬਈ : ਮੁੰਬਈ NCB ਨੇ ਅਦਾਲਤ ਵਿੱਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਖਿਲਾਫ 200 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਖ਼ਿਲਾਫ਼ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਾਲ 2020 ਦੇ ਮਾਮਲੇ ਵਿਚ ਅਦਾਲਤ ਵਿੱਚ 200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਦੋਵਾਂ ਨੂੰ ਐੱਨਸੀਬੀ ਨੇ ਗਾਂਜਾ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।

ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਹਰਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲਉਨ੍ਹਾਂ ਨੂੰ ਬਾਅਦ 'ਚ ਵਿਸ਼ੇਸ਼ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਫਿਲਹਾਲ ਦੋਵੇਂ ਜ਼ਮਾਨਤ ਉਤੇ ਬਾਹਰ ਹਨ। NCB (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਇਹ ਜਾਣਕਾਰੀ ਦਿੱਤੀ ਹੈ। ਜੋੜੇ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਉਨ੍ਹਾਂ ਦੇ ਘਰੋਂ ਕਥਿਤ ਤੌਰ 'ਤੇ ਗਾਂਜਾ ਜ਼ਬਤ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਐਨਸੀਬੀ ਨੇ ਫਿਰ ਦਾਅਵਾ ਕੀਤਾ ਕਿ ਭਾਰਤੀ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਆਪਣੇ ਪਤੀ ਵੱਲੋਂ ਖ਼ਰੀਦਿਆ ਗਾਂਜਾ ਖਾ ਲਿਆ ਸੀ।

ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਹਰਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲਐਨਸੀਬੀ ਨੇ ਇਹ ਵੀ ਕਿਹਾ ਸੀ ਕਿ ਜੋੜੇ ਦੇ ਵਰਸੋਵਾ ਦੇ ਘਰ ਦੀ ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ 'ਤੇ 65 ਗ੍ਰਾਮ ਗਾਂਜਾ ਅਤੇ 21.5 ਗ੍ਰਾਮ ਭੰਗ ਵਾਲਾ ਬੈਗ ਬਰਾਮਦ ਹੋਇਆ ਸੀ। ਉਦੋਂ ਦੋਵਾਂ ਦੇ ਵਕੀਲ ਅਯਾਜ਼ ਖ਼ਾਨ ਤੇ ਜ਼ਾਹਰਾ ਚਰਨੀਆ ਨੇ ਅਦਾਲਤ ਵਿਚ ਦਲੀਲ ਦਿੰਦਿਆਂ ਕਿਹਾ ਸੀ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਕੋਲੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਮਾਤਰਾ ਘੱਟ ਸੀ। ਇਹ ਵੀ ਦਲੀਲ ਦਿੱਤੀ ਗਈ ਸੀ ਕਿ ਵਸੂਲੀ ਦੀ ਮਾਤਰਾ ਬਹੁਤ ਘੱਟ ਹੋਣ ਕਾਰਨ ਇਸ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਜ਼ਮਾਨਤਯੋਗ ਅਪਰਾਧ ਹੈ। ਪਟੀਸ਼ਨ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਹਰੇਕ ਨੂੰ 15,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ।

-PTC News

ਇਹ ਵੀ ਪੜ੍ਹੋ : ਮਜ਼ਦੂਰਾਂ ਨੇ ਫੈਕਟਰੀ ਮਾਲਕ 'ਤੇ ਕੁੱਟਮਾਰ ਦੇ ਲਗਾਏ ਦੋਸ਼, ਵੱਧ ਸਮਾਂ ਕੰਮ ਕਰਨ ਲਈ ਕੀਤਾ ਜਾਂਦਾ ਮਜਬੂਰ

  • Share