ਖੇਤੀਬਾੜੀ

ਮੀਂਹ ਤੇ ਠੰਡ 'ਚ ਠਰਦੇ ਕਿਸਾਨਾਂ ਲਈ DSGMC ਨੇ ਬੱਸਾਂ ਨੂੰ ਇੰਝ ਬਣਾਇਆ ‘ਰੈਨ ਬਸੇਰਾ’

By Jagroop Kaur -- January 06, 2021 10:39 pm -- Updated:January 06, 2021 10:39 pm

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ’ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ 42ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਅੰਨਦਾਤਾ ਖੇਤੀ ਕਾਨੂੰਨਾਂ ਦੇ ਨਾਲ-ਨਾਲ ਠੰਡ ਅਤੇ ਮੀਂਹ ਖ਼ਿਲਾਫ਼ ਵੀ ਡਟ ਕੇ ਲੜ ਰਹੇ ਹਨ। ਠੰਡ ਅਤੇ ਮੀਂਹ ਨਾਲ ਰੋਜ਼ਾਨਾ ਪਰੇਸ਼ਾਨੀਆਂ ਵਧ ਰਹੀਆਂ ਹਨ ਪਰ ਕਿਸਾਨਾਂ ਦਾ ਘਰ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨਾਂ ਨੇ ਆਪਣੇ ਹੌਂਸਲਿਆਂ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਹੈ।Imageਹੱਕਾਂ ਦੀ ਲੜਾਈ ਲਈ ਸੜਕਾਂ ’ਤੇ ਡਟੇ ਕਿਸਾਨਾਂ ਲਈ ਰਹਿਣ ਅਤੇ ਖਾਣ ਦਾ ਪ੍ਰਬੰਧ ਕਈ ਸੰਗਠਨਾਂ ਦੇ ਨਾਲ-ਨਾਲ ਦੇਸ਼ ਦੇ ਕਈ ਲੋਕ ਕਰ ਰਹੇ ਹਨ। ਇਸ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਠੰਡ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਕਿਸਾਨਾਂ ਨੂੰ ਬਚਾਉਣ ਲਈ ਇਕ ਵੱਖਰੀ ਸੇਵਾ ਦੇਣ ਜਾ ਰਹੀ ਹੈ। ਗੁਰਦੁਆਰਾ ਕਮੇਟੀ ਨੇ ਆਪਣੇ ਸਕੂਲਾਂ ਦੀਆਂ ਬੱਸਾਂ ‘ਮੋਬਾਇਲ ਨਾਈਟ ਸ਼ੈਲਟਰ’ ’ਚ ਤਬਦੀਲ ਕਰ ਦਿੱਤਾ ਹੈ।Image

ਹੋਰ ਪੜ੍ਹੋ :ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੜਾਕੇ ਦੀ ਠੰਡ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੀਂਹ ਦਾ ਕਹਿਰ ਵੀ ਸਹਿਣਾ ਪੈ ਰਿਹਾ ਸੀ, ਅਜਿਹੇ ਵਿਚ ਕਮੇਟੀ ਨੇ ਮੋਬਾਇਲ ਨਾਈਟ ਸ਼ੈਲਟਰ ਤਿਆਰ ਕਰਵਾਏ ਹਨ। ਇਹ ਬੱਸਾਂ ਰੈਨ ਬਸੇਰਿਆਂ ਵਾਂਗ ਤਿਆਰ ਕੀਤੀਆਂ ਗਈਆਂ ਹਨ, ਤਾਂ ਕਿ ਪ੍ਰਦਰਸ਼ਨਕਾਰੀ ਕਿਸਾਨ ਠੰਡ ਅਤੇ ਮੀਂਹ ਤੋਂ ਬਚ ਸਕਣ। ਸਿਰਸਾ ਨੇ ਦੱਸਿਆ ਕਿ ਫ਼ਿਲਹਾਲ ਸਕੂਲ ਬੰਦ ਹਨ, ਤੇ ਸਕੂਲ ਬੱਸਾਂ ਇਵੇਂ ਹੀ ਖ਼ੜ੍ਹੀਆਂ ਸਨ ਤਾਂ ਅਸੀਂ ਇਸ ਤਰ੍ਹਾਂ ਦੇ ਨਾਈਟ ਸ਼ੈਲਟਰ ਬਣਾਉਣ ਦਾ ਕੰਮ ਕੀਤਾ।Image

ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ

Manjinder Singh Sirsa's tweet - "In view of the hardships faced by farmer  since last night due to rain & cold weather, Delhi Sikh Gurdwara Management  Committee has come up with an

ਇਨ੍ਹਾਂ ਬੱਸਾਂ ’ਚ ਕਿਸਾਨ ਆਰਾਮ ਨਾਲ ਸੌਂ ਵੀ ਸਕਣਗੇ ਅਤੇ ਉਨ੍ਹਾਂ ਨੂੰ ਮੀਂਹ ਦਾ ਵੀ ਸਾਹਮਣਾ ਨਹੀਂ ਕਰਨਾ ਪਵੇ। ਸਿਰਸਾ ਨੇ ਅੱਗੇ ਦੱਸਿਆ ਕਿ ਪਹਿਲੇ ਪੜਾਅ ਵਿਚ 25 ਬੱਸਾਂ ਨੂੰ ਤਿਆਰ ਕੀਤਾ ਗਿਆ ਹੈ। ਇਨ੍ਹਾਂ ’ਚ ਕੰਬਲ, ਗੱਦੇ ਅਤੇ ਤਲਾਈਆਂ ਵਿਛਾਈਆਂ ਗਈਆਂ ਹਨ। ਬੱਸਾਂ ਦੇ ਸ਼ੀਸ਼ਿਆਂ ’ਤੇ ਪਰਦੇ ਵੀ ਲਾਏ ਗਏ ਹਨ। ਇਹ ਬੱਸਾਂ ਸਿੰਘੂ ਸਰਹੱਦ ਤੋਂ ਇਲਾਵਾ ਗਾਜ਼ੀਪੁਰ, ਟਿਕਰੀ ਅਤੇ ਦਿੱਲੀ-ਰਾਜਸਥਾਨ ਸਰਹੱਦ ’ਤੇ ਖੜ੍ਹੀਆਂ ਕੀਤੀਆਂ ਜਾਣਗੀਆਂ। ਰੋਜ਼ਾਨਾ ਕਿਸਾਨਾਂ ਨੂੰ ਸਾਫ ਕੰਬਲ ਅਤੇ ਗੱਦੇ ਮਿਲਣਗੇ। ਇਸ ਤੋਂ ਇਲਾਵਾ ਲੋੜ ਪਈ ਤਾਂ ਹੋਰ ਵੀ ਬੱਸਾਂ ਨੂੰ ਮੋਡੀਫਾਈ ਕਰ ਕੇ ਮੋਬਾਇਲ ਨਾਈਟ ਸ਼ੈਲਟਰ ’ਚ ਤਬਦੀਲ ਕਰ ਦਿੱਤਾ ਜਾਵੇਗਾ।
  • Share