ਮੁੱਖ ਖਬਰਾਂ

ਮੂੰਗੀ ਦੀ ਫ਼ਸਲ ਨੂੰ ਦਾਣਾ ਨਾ ਪੈਣ ਕਾਰਨ ਕਿਸਾਨ ਨੇ ਵਾਹੀ 4 ਏਕੜ ਫ਼ਸਲ

By Pardeep Singh -- June 14, 2022 1:31 pm

ਸ੍ਰੀ ਫਤਿਹਗੜ੍ਹ ਸਾਹਿਬ:  ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਕਿਸਾਨ ਵੱਲੋਂ ਆਪਣੇ ਚਾਰ ਏਕੜ ਖੇਤ ਵਿੱਚ ਬੀਜੀ ਮੂੰਗੀ ਵਿੱਚ ਦਾਣਾ ਨਾ ਪੈਣ ਕਾਰਕ ਸਾਰੀ ਫ਼ਸਲ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਉਥੇ ਹੀ ਕਿਸਾਨ ਮੂੰਗੀ ਦੀ ਫਸਲ ਨੂੰ ਦਾਣਾ ਨਾ ਪੈਣ ਕਰਕੇ ਮੂੰਗੀ ਵਾਹ ਰਹੇ ਹਨ।

 ਇਸ ਬਾਰੇ ਪਿੰਡ ਰੁੜਕੀ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਕਿਹਾ ਕਿ ਉਸ ਵੱਲੋਂ ਆਪਣੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜੀ ਗਈ ਸੀ ਪ੍ਰੰਤੂ ਇਸ ਫਸਲ ਵਿੱਚ ਦਾਣਾ ਨਾ ਪੈਣ ਕਰਕੇ ਉਸ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਨੇ ਕਿਹਾ ਕਿ ਇਸ ਵਾਰ ਜਿੱਥੇ ਬਰਸਾਤ ਬਹੁਤ ਘੱਟ ਹੋਈ ਹੈ ਉੱਥੇ ਦੂਜੇ ਪਾਸੇ, ਬੀਜ ਦੀ ਖਰਾਬੀ, ਸਪਰੇਅ ਦੀ ਖ਼ਰਾਬੀ ਅਤੇ  ਗਰਮੀ ਪੈਣ ਕਾਰਨ ਗਰਮ ਲੂ ਚੱਲਣ ਕਰਕੇ ਕਿਸੇ ਵੀ ਕਾਰਨ ਮੂੰਗੀ ਦੀ ਫ਼ਸਲ ਤੇ ਜੋ ਫੁੱਲ ਆਉਂਦਾ ਸੀ ਉਹ ਸੜ ਜਾਂਦਾ ਸੀ, ਜਿਸ ਕਾਰਨ ਫਲ ਫ਼ਸਲ ਨੂੰ ਨਹੀਂ ਲੱਗ ਸਕਿਆ।

ਕਿਸਾਨ  ਨੇ ਕਿਹਾ ਕਿ ਜੇਕਰ ਉਸ ਵੱਲੋਂ ਆਪਣੇ ਖੇਤਾਂ ਵਿੱਚ ਮੱਕੀ ਦੀ ਫਸਲ ਲਗਾਈ ਹੁੰਦੀ ਤਾਂ ਘੱਟੋ ਘੱਟ ਦੋ ਲੱਖ ਰੁਪਏ ਦੇ ਲਗਭਗ  ਉਹ ਜ਼ਰੂਰ ਕਮਾ ਸਕਦੇ ਸਨ ਤੇ ਉਸ ਦੀ ਮਿਹਨਤ ਦਾ ਮੁੱਲ ਵੀ ਮੁੜ ਜਾਣਾ ਸੀ।
ਕਿਸਾਨ ਨੇ ਸਰਕਾਰ ਤੋਂ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਜਿੱਥੇ ਉਸਨੇ ਫ਼ਸਲ  ਪੈਦਾ ਕਰਨ ਉੱਤੇ  ਕਾਫ਼ੀ ਖ਼ਰਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੰ ਆਰਥਿਕ ਤੌਰ ਤੇ ਮਾਲੀ ਮਦਦ ਦੇਣੀ ਚਾਹੀਦੀ ਹੈ।

-PTC News

  • Share