ਗਿਰਾਵਟ ਨਾਲ ਹੋਈ ਹਫ਼ਤੇ ਦੀ ਸ਼ੁਰੂਆਤ, ਸੈਂਸੈਕਸ 700 ਅੰਕ ਹੇਠਾਂ ਡਿੱਗਿਆ
ਮੁੰਬਈ: ਆਲਮੀ ਪੱਧਰ ਉਤੇ ਮਹਿੰਗਾਈ ਵੱਧਣ, ਕੋਰੋਨਾ ਵਾਇਰਸ ਦੇ ਕੇਸ ਵੱਧਣ ਤੇ ਵਿਆਜ ਦਰਾਂ ਵੱਧਣ ਕਾਰਨ ਸ਼ੇਅਰ ਬਾਜ਼ਾਰ ਹਫਤੇ ਦੇ ਪਹਿਲੇ ਦਿਨ ਖੁੱਲ੍ਹਦੇ ਹੀ ਮੂੰਧੇ ਮੂੰਹ ਡਿੱਗ ਗਿਆ। ਇਸ ਨਾਲ ਬਾਜ਼ਾਰ ਵਿੱਚ ਕਾਫੀ ਸੁਸਤੀ ਨਜ਼ਰ ਆਈ। ਸੈਂਸੈਕਸ ਵਿੱਚ 700 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਨਿਫਟੀ 215 ਅੰਕ ਤੱਕ ਡਿੱਗ ਗਿਆ। ਸੈਂਸੈਕਸ 56500 ਤੋਂ ਹੇਠਾਂ ਜਦਕਿ ਨਿਫਟੀ 17000 ਅੰਕਾਂ ਤੋਂ ਹੇਠਾਂ ਆ ਗਿਆ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ। ਜਿੱਥੇ BSE ਸੈਂਸੈਕਸ 450 ਤੋਂ ਵੱਧ ਅੰਕ ਦੀ ਗਿਰਾਵਟ 'ਤੇ ਵਪਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ NSE ਨਿਫਟੀ ਵੀ ਮਮੂਲੀ ਵਾਧੇ ਨਾਲ ਖੁੱਲ੍ਹਿਆ ਸੀ ਪਰ ਪਹਿਲੇ 2 ਘੰਟਿਆਂ ਵਿੱਚ ਹੀ ਰੇਟ ਜੋਨ ਵਿੱਚ ਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਹਫ਼ਤੇ ਦੇ ਅੰਤਿਮ ਦਿਨ ਵੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਹੀ ਖੁੱਲ੍ਹਿਆ ਸੀ। BSE ਸੈਂਸੈਕਸ 56,700 ਦੇ ਅੰਕ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ NSE ਨਿਫਟੀ 17,000 ਅੰਕ ਤੋਂ ਥੱਲੇ ਚੱਲ ਰਿਹਾ ਹੈ। ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਐਚਡੀਐਫਸੀ ਬੈਂਕ ਅਤੇ ਐਚਡੀਐਫਸੀ ਲਿਮਟਿਡ ਵਰਗੇ ਸ਼ੇਅਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਇਲਾਵਾ ਆਈਸੀਆਈਸੀਆਈ ਬੈਂਕ ਇਕੱਲਾ ਹੀ ਸ਼ੇਅਰ ਹੈ ਜੋ ਕਿ ਸੋਮਵਾਰ ਨੂੰ ਵਾਧੇ ਵਿੱਚ ਰਿਹਾ ਹੈ। ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਵੱਲੋਂ ਪਿਛਲੇ ਸੈਸ਼ਨ ਵਿੱਚ ਦੋਵੇਂ ਸੂਚਕਾਂਕ 1 ਫ਼ੀਸਦੀ ਤੋਂ ਵੱਧ ਜੋੜੇ ਗਏ ਸਨ। ਜਾਣਕਾਰੀ ਅਨੁਸਾਰ NSE ਨਿਫਟੀ 50 ਸੂਚਕਾਂਕ 1.27 ਫੀਸਦੀ ਜਾਂ 220.65 ਅੰਕ ਡਿੱਗ ਕੇ 17,171.95 'ਤੇ ਬੰਦ ਹੋਇਆ, ਇਸ ਦੇ ਸਾਰੇ ਪ੍ਰਮੁੱਖ ਉਪ-ਸੂਚਕਾਂਕ ਨਕਾਰਾਤਮਕ ਖੇਤਰ ਵਿੱਚ ਹਨ। S&P BSE ਸੈਂਸੈਕਸ 1.23 ਫੀਸਦੀ ਜਾਂ 714.53 ਅੰਕ ਡਿੱਗ ਕੇ 57,197.15 'ਤੇ ਆ ਗਿਆ। ਇਹ ਵੀ ਪੜ੍ਹੋ : ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼