Wed, Dec 11, 2024
Whatsapp

ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼

Reported by:  PTC News Desk  Edited by:  Riya Bawa -- April 25th 2022 12:27 PM -- Updated: April 25th 2022 12:29 PM
ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼

ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼

ਚੰਡੀਗੜ੍ਹ: ਅਮਰਿੰਦਰ ਗਿੱਲ ਦੇ ਫੈਨਸ ਦਾ ਇੰਤਜ਼ਾਰ ਦਾ ਅੱਜ ਖਤਮ ਹੋ ਗਿਆ ਹੈ। ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਵਾਲੀ ਪੰਜਾਬੀ ਫਿਲਮ 'Challa Mudke Ni Aaya' ਦੀ ਅਧਿਕਾਰਤ ਰਿਲੀਜ਼ ਡੇਟ ਦਾ ਆਖਰਕਾਰ ਅੱਜ ਐਲਾਨ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ (Challa Mudke Ni Aaya) ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 29 ਜੁਲਾਈ, 2022 ਨੂੰ ਰਿਲੀਜ਼ ਹੋਵੇਗੀ।  ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼ ਇਸ ਫਿਲਮ ਨੇ ਅੰਬਰਦੀਪ ਸਿੰਘ ਤੇ ਅਮਰਿੰਦਰ ਗਿੱਲ (Amrinder Gill) ਨੂੰ ਇਕੱਠੇ ਲਿਆਉਂਦਾ ਹੈ। ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਦੱਸਣਯੋਗ ਹੈ ਕਿ ਕਿ ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ਚੋਂ ਇੱਕ ਹੈ ਤੇ ਉਸ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ। ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼ ਪੰਜਾਬੀ ਗਾਇਕ/ਐਕਟਰ ਅਮਰਿੰਦਰ ਗਿੱਲ Amrinder Gill ਅਜਿਹੇ ਕਲਾਕਾਰ ਨੇ ਜੋ ਕਿ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਹਨ  ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਉਡੀਕ ਕਰਦੇ ਰਹਿੰਦੇ ਨੇ। ਅੱਜ ਅਮਰਿੰਦਰ ਗਿੱਲ ਨੇ ਹੁਣ ਡਾਇਰੈਕਸ਼ਨ ‘ਚ ਡੈਬਿਊ ਕਰਨ ਜਾ ਰਹੇ ਹਨ। ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਹੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।  ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼ ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ- 11 ਹਜ਼ਾਰ ਤੋਂ ਵੱਧ ਲਏ ਗਏ ਸੈਂਪਲ ਪ੍ਰਸ਼ੰਸਕ ਇਸ ਖ਼ਬਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਉਤਸੁਕ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਇੱਕ ਵੱਡਾ ਜਿਹਾ ਪਾਣੀ ਵਾਲਾ ਜ਼ਹਾਜ ਨਜ਼ਰ ਆ ਰਿਹਾ ਹੈ। ਪੋਸਟਰ ਤੋਂ ਹੀ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ। ਅਜੇ ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਇਸ ਫ਼ਿਲਮ ਦੇ ਨਾਲ ਜੁੜੀ ਹੋਰ ਜਾਣਕਾਰੀ ਅਸੀਂ ਜਲਦੀ ਹੈ ਲੈ ਕੇ ਆਵਾਂਗੇ। -PTC News


Top News view more...

Latest News view more...

PTC NETWORK