Fri, Dec 19, 2025
Whatsapp

ਚੱਲਦੀ ਰੇਲਗੱਡੀ ਹੇਠਾਂ ਪਟੜੀਆਂ 'ਤੇ ਡਿੱਗਿਆ ਬੁਜ਼ੁਰਗ, ਘਟਨਾ ਦੀ ਸੀਸੀਟੀਵੀ ਹੋਈ ਵਾਇਰਲ

Reported by:  PTC News Desk  Edited by:  Jasmeet Singh -- June 23rd 2022 01:48 PM
ਚੱਲਦੀ ਰੇਲਗੱਡੀ ਹੇਠਾਂ ਪਟੜੀਆਂ 'ਤੇ ਡਿੱਗਿਆ ਬੁਜ਼ੁਰਗ, ਘਟਨਾ ਦੀ ਸੀਸੀਟੀਵੀ ਹੋਈ ਵਾਇਰਲ

ਚੱਲਦੀ ਰੇਲਗੱਡੀ ਹੇਠਾਂ ਪਟੜੀਆਂ 'ਤੇ ਡਿੱਗਿਆ ਬੁਜ਼ੁਰਗ, ਘਟਨਾ ਦੀ ਸੀਸੀਟੀਵੀ ਹੋਈ ਵਾਇਰਲ

ਲੁਧਿਆਣਾ, 23 ਜੂਨ: ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਉਸ ਸਮੇਂ ਪੂਰੀ ਤਰ੍ਹਾਂ ਸੱਚ ਸਾਬਤ ਹੋਈ ਜਦੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ ਬਜ਼ੁਰਗ ਵਿਅਕਤੀ ਨੇ ਚੱਲਦੀ ਰੇਲਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਹ ਰੇਲਵੇ ਟ੍ਰੈਕ 'ਤੇ ਡਿੱਗ ਗਿਆ, ਰੇਲ ਦੇ ਕਰੀਬ 7 ਡੱਬੇ ਉਸ ਦੇ ਉੱਪਰੋਂ ਲੰਘ ਗਏ ਪਰ ਬੁਜ਼ੁਰਗ ਨੂੰ ਤੱਤੀ ਵਾ ਨਹੀਂ ਲੱਗੀ। ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਇੰਡੀਆ ਗੇਟ ਦੇ ਕੋਲ ਰੇਤ ਦੇ ਭਰੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ 85 ਸਾਲਾ ਗੁਰਜੀਤ ਸਿੰਘ ਬੁੱਧਵਾਰ ਨੂੰ ਦਿੱਲੀ ਜਾ ਰਹੀ ਪਠਾਨਕੋਟ ਐਕਸਪ੍ਰੈੱਸ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੰਤੁਲਨ ਵਿਗੜਨ ਕਾਰਨ ਯਾਤਰੀ ਰੇਲ ਪਟੜੀ 'ਤੇ ਡਿੱਗ ਗਿਆ। ਜਿਸਦੀ ਫੁਟੇਜ ਪਲੇਟਫਾਰਮ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਬੁਜ਼ੁਰਗ ਦੇ ਡਿੱਗਣ ਮਗਰੋਂ ਵੀ ਰੇਲਗੱਡੀ ਉਥੋਂ ਲੰਘਦੀ ਰਹੀ ਤਾਂ ਯਾਤਰੀਆਂ ਨੇ ਅਲਾਰਮ ਵੱਜਿਆ ਅਤੇ ਕਿਸੇ ਨੇ ਚੇਨ ਖਿੱਚ ਕੇ ਚਲਦੀ ਟਰੇਨ ਨੂੰ ਰੋਕ ਲਿਆ। ਜਿਸਤੋਂ ਬਾਅਦ ਦੀਵਾਰ ਨਾਲ ਸੱਟੇ ਬੈਠੇ ਬੁਜ਼ੁਰਗ ਗੁਰਜੀਤ ਸਿੰਘ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਵੀ ਪੜ੍ਹੋ: ਸਿੱਧੂ ਮੁਸਵੇਲਾ ਕਤਲਕਾਂਡ ਮਾਮਲੇ 'ਚ ਦਿੱਲੀ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ  ਸਾਰੀ ਵਾਰਦਾਤ ਨੂੰ ਕੈਮਰੇ 'ਚ ਕਾਬੂ ਕਰ ਲਿਆ ਗਿਆ। ਪਲੇਟਫਾਰਮ 'ਤੇ ਲੱਗੇ ਸੀਸੀਟੀਵੀ ਕੈਮਰਾ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਬਜ਼ੁਰਗ ਭੱਜ ਕੇ ਡੱਬੇ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਫਿਰ ਕਿਵੇਂ ਫਿਸਲ ਕੇ ਹੇਠਾਂ ਡਿੱਗ ਰਿਹਾ ਹੈ। -PTC News


Top News view more...

Latest News view more...

PTC NETWORK
PTC NETWORK