Tue, Apr 30, 2024
Whatsapp

ਇਕ ਵਾਰ ਫਿਰ ਹਾਥੀ ਦੀ ਮੌਤ ਨਾਲ ਗਰਮਾਇਆ ਮਾਮਲਾ

Written by  Jagroop Kaur -- September 29th 2020 12:45 PM -- Updated: September 29th 2020 01:01 PM
ਇਕ ਵਾਰ ਫਿਰ ਹਾਥੀ ਦੀ ਮੌਤ ਨਾਲ ਗਰਮਾਇਆ ਮਾਮਲਾ

ਇਕ ਵਾਰ ਫਿਰ ਹਾਥੀ ਦੀ ਮੌਤ ਨਾਲ ਗਰਮਾਇਆ ਮਾਮਲਾ

ਜੰਗਲੀ ਜੀਵਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜੀਵਾਂ ਦੀ ਮੌਤ ਨੇ ਇੱਕ ਵਾਰ ਫਿਰ ਤੋਂ ਮਾਮਲਾ ਗਰਮਾਇਆ ਹੈ ਛੱਤੀਸਗੜ੍ਹ ਦੇ ਜੰਗਲਾਂ 'ਚ ਜਿਥੇ ਹਾਥੀਆਂ ਦੀ ਅਚਾਨਕ ਮੌਤਾਂ ਦਾ ਸਿਲਸਿਲਾ ਵੱਧ ਰਿਹਾ ਹੈ । ਇਥੇ ਪਿਛਲੇ ਸੱਤ ਦਿਨਾਂ ਵਿਚ ਇਥੇ ਤਿੰਨ ਜਗ੍ਹਾ ਹਾਥੀਆਂ ਦੀਆਂ ਮੌਤਾਂ ਹੋਈਆਂ ਹਨ। ਤਾਜ਼ਾ ਮਾਮਲੇ 'ਚ ਇਕ ਨੌਜਵਾਨ ਨਰ ਹਾਥੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਸਤੇ 'ਚ ਬਿਜਲੀ ਦੀਆਂ ਲਾਈਨਾਂ ਵਿਛੀਆਂ ਹੋਈਆਂ ਸਨ ਜਿਥੋਂ ਹਾਥੀਆਂ ਦਾ ਲੰਘ ਸੀ ,ਉਥੇ ਅਚਾਨਕ ਇਕ ਹਾਥੀ ਬਿਜਲੀ ਤਾਰ ਦੇ ਸੰਪਰਕ 'ਚ ਆ ਗਿਆ ਤੇ ਮੌਕੇ ਤੇ ਉਸਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ, ਅਤੇ ਇਸ ਤੋਂ ਪਹਿਲਾਂ ਵੀ ਕਰੰਟ ਲੱਗਣ ਨਾਲ ਹਾਥੀ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਤਾਰਾਂ ਸਿੰਚਾਈ ਬੋਰ ਦੇ ਮਕਸਦ ਨਾਲ ਵਿਛਾਈਆਂ ਗਈਆਂ ਸਨ ,ਅਤੇ ਪਿੰਡ ਮੇਧਮਾਰ ਦੇ ਧਰਮ ਸਿੰਘ ਰਾਠੀਆ ਦੇ ਖੇਤ ਵਿੱਚ ਹਾਈਵੋਲਟੇਜ ਕਰੰਟ ਸਪਲਾਈ ਕੀਤਾ ਗਿਆ ਹੈ। ਖਦਸ਼ਾ ਹੈ ਕਿ ਹਾਥੀ ਬੋਰ ਦੀਆਂ ਤਾਰਾਂ ਵਿਚ ਫਸ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਥੀ ਦੇ ਸਰੀਰ 'ਤੇ ਲਿਪਟੀ ਹੋਈ ਤਾਰ ਤੋਂ ਜ਼ਾਹਿਰ ਹੁੰਦਾ ਹੈ ਕਿ ਹਾਥੀ ਨੇ ਕਰੰਟ ਲੱਗਣ 'ਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਤੜਫਦਾ ਹੋਇਆ ਇਹਨਾਂ ਦੀ ਲਪੇਟ 'ਚ ਆ ਗਿਆ। ਸੂਚਨਾ ਮਿਲਦੇ ਹੀ ਸੀ ਸੀ ਐੱਫ (ਚੀਫ ਕਨਜ਼ਰਵੇਟਰ ਆਫ਼ ਵਣ) ਰਾਏਗੜ ਅਤੇ ਬਿਲਾਸਪੁਰ ਤੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਅਨਿਲ ਸੋਨੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਹਾਥੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲੇ ਦੇ ਪਿਥੌਰਾ 'ਚ ਪਹਿਲਾਂ ਵੀ ਇੱਕ ਹਾਥੀ ਦੀ ਮੌਤ ਹੋਈ ਸੀ।ਛੱਤੀਸਗੜ 'ਚ ਪਿਛਲੇ 4 ਮਹੀਨਿਆਂ ਦੌਰਾਨ ਹੁਣ ਤੱਕ 11 ਹਾਥੀਆਂ ਦੀ ਇਸ ਤਰ੍ਹਾਂ ਮੌਤਾਂ ਹੋਈਆਂ ਹਨ।ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਕਰੰਟ ਲੱਗਣ ਕਾਰਨ ਹੋਈਆਂ ਹਨ। ਪਿਛਲੇ ਕੁਝ ਸਾਲਾਂ ਵਿਚ ਆਦਿਵਾਸੀਆਂ ਦੇ ਨਾਲ-ਨਾਲ ਹਾਥੀਆਂ ਅਤੇ ਬਦਮਾਸ਼ਾਂ ਵਲੋਂ ਘਰਾਂ ਅਤੇ ਫ਼ਸਲਾਂ ਦੇ ਹੋਏ ਵਿਆਪਕ ਨੁਕਸਾਨ ਨੂੰ ਦੇਖਿਆ ਗਿਆ ਹੈ। ਕਦੇ-ਕਦੇ ਸਥਾਨਕ ਲੋਕ ਜੰਗਲੀ ਹਾਥੀਆਂ ਤੋਂ ਆਪਣੀਆਂ ਫ਼ਸਲਾਂ ਨੂੰ ਨਸ਼ਟ ਕਰਨ ਤੋਂ ਰੋਕਣ ਲਈ ਆਪਣੇ ਖੇਤਾਂ ਦੇ ਚਾਰੋਂ ਪਾਸੇ ਗੈਰ-ਕਾਨੂੰਨੀ ਰੂਪ ਨਾਲ ਬਿਜਲੀ ਦੀਆਂ ਤਾਰਾਂ ਵਿਛਾਉਂਦੇ ਹਨ। ਤਕਰੀਬਨ ਇਕ ਮਹੀਨਾ ਪਹਿਲਾਂ ਵੀ ਛੱਤੀਸਗੜ੍ਹ ਦੇ ਜੰਗਲਾਂ ਵਿਚ ਹਾਥੀ ਦੀ ਲਾਸ਼ ਮਿਲੀ ਸੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਕੇਰਲ ਦੇ ਮਲੱਪੁਰਮ ਵਿੱਚ ਇੱਕ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆਉਣ ਕਾਰਨ ਹਥਣੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਹਾਹਾਕਾਰ ਮੱਚ ਗਈ ਸੀ, ਅਤੇ ਜੰਗਲਾਤ ਵਿਭਾਗ ਵੀ ਇਸ ਤੋਂ ਬਾਅਦ ਕਾਫੀ ਚੁਕੰਨਾ ਹੋ ਗਿਆ ,ਪਰ ਬਾਵਜੂਦ ਇਸ ਦੇ ਜਨਵਰਾਂ ਦੀਆਂ ਇੰਝ ਜਾਨਾਂ ਲੈਣਾ ਬੇਹੱਦ ਸ਼ਰਮਨਾਕ ਹੈ।


Top News view more...

Latest News view more...