ਮੁੱਖ ਖਬਰਾਂ

ਆਪਣੀਆਂ ਮੰਗਾਂ ਨੂੰ ਲੈ ਕੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਕਰਨਗੇ ਹੜਤਾਲ, ਜਾਣੋ ਕਾਰਨ

By Jasmeet Singh -- May 16, 2022 10:03 am -- Updated:May 16, 2022 10:59 am

ਲੁਧਿਆਣਾ, 16 ਮਈ: ਜ਼ਿਲ੍ਹਾ ਲੁਧਿਆਣਾ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਆਪਣੀਆਂ ਮੰਗ ਨੂੰ ਮੁੱਖ ਰੱਖਦਿਆਂ ਹੜਤਾਲ 'ਤੇ ਜਾਣ ਵਾਲੇ ਨੇ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਾਜ ਵਿਚ ਕਾਫ਼ੀ ਦਿੱਕਤਾਂ ਆਉਣ ਵਾਲੀਆਂ ਹਨ।

ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ ਚਰਚ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਕਈ ਗੰਭੀਰ ਜ਼ਖ਼ਮੀ

ਹਾਸਿਲ ਜਾਣਕਾਰੀ ਮੁਤਾਬਿਕ ਇਸ ਹੜਤਾਲ ਦਾ ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, ਸੰਗਰੂਰ ਅਤੇ ਪਟਿਆਲਾ ਦੇ ਮੁਲਾਜ਼ਮਾਂ ਵੱਲੋਂ ਵੀ ਸਮਰਥਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਕਰਮਚਾਰੀ ਨੇ ਦੱਸਿਆ ਕਿ ਉਹ ਸਾਰੇ ਕਾਲੀਆਂ ਪੱਟੀਆਂ ਬੰਨ੍ਹ ਕੇ 'ਤੇ ਕਾਲੇ ਝੰਡੇ ਲਹਿਰਾ ਕੇ ਰੋਸ ਪਰ ਦਰਸ਼ਨ ਕਰਨ ਵਾਲੇ ਹਨ।

ਕਰਮਚਾਰੀਆਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਦੇ ਦਰਮਿਆਨ ਇੱਕ ਵੀ ਮੁਲਾਜ਼ਮ ਤਨਖ਼ਾਹ 'ਚ ਵਾਧਾ ਨਹੀਂ ਕੀਤਾ ਗਿਆ ਅਤੇ ਹਰ ਸਾਲ ਸਾਰੇ ਮੁਲਾਜ਼ਮਾਂ ਨੂੰ ਲਾਰੇ ਲੈ ਟਰਕਾ ਦਿੱਤਾ ਜਾਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਸੇਵਾ ਕੇਂਦਰ ਦਾ ਸਮਾਂ ਬਦਲ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਐਤਵਾਰ ਨੂੰ ਛੁੱਟੀ ਦੇਣ ਦੀ ਗੁਹਾਰ ਲਾ-ਲਾ ਥੱਕ ਚੁੱਕੇ ਹਾਂ, ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਸਰਕਾਰੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਛੁੱਟੀ ਲੈਂਦਾ ਤਾਂ ਉਸਦੀ ਤਨਖ਼ਾਹ ਕੱਟ ਲਿੱਤੀ ਜਾਂਦੀ ਹੈ।

ਮੁਲਾਜ਼ਮਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਤਨਖ਼ਾਹ ਦਾ ਅੱਧਾ ਹਿੱਸਾ ਠੇਕੇਦਾਰ ਹੜੱਪ ਲੈਂਦਾ ਹੈ ਤੇ ਮਾਮੂਲੀ 10 ਹਾਜ਼ਰ ਦੀ ਰਕਮ ਉਨ੍ਹਾਂ ਦੇ ਹੱਥੀਂ ਫੜਾ ਦਿੰਦਾ ਜਿਸ ਨਾਲ ਅੱਜ ਦੇ ਮਹਿੰਗੇ ਦੌਰ 'ਚ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਹੋਣਾ ਮੁਮਕਿਨ ਨਹੀਂ।

ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ

ਫ਼ਿਲਹਾਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਰਹੀ ਹੈ ਕਿ ਸੇਵਾ ਕੇਂਦਰ ਦੇ ਕਰਮਚਾਰੀਆਂ ਵੱਲੋਂ ਇਹ ਹੜਤਾਲ ਕਿੱਥੇ-ਕਿੱਥੇ ਤੇ ਕਦੋਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਅੱਜ ਪੰਜਾਬ ਭਰ ਦੇ ਡਿਪੂ ਹੋਲਡਰਾਂ ਵੱਲੋਂ ਵੀ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 39 ਸਥਿਤ ਅਨਾਜ ਭਵਨ ਦੇ ਬਾਹਰ ਇਹ ਰੋਸ ਮੁਜ਼ਾਹਰਾ ਚੱਲ ਰਿਹਾ ਹੈ। ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਵਿਰੁੱਧ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਵਿੱਢਿਆ ਗਿਆ ਹੈ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਪੰਜਾਬ ਦੀ ਵੱਖ ਵੱਖ ਪਟਵਾਰੀ ਯੂਨੀਅਨਾਂ ਵੱਲੋਂ ਵੀ ਸਾਥੀ ਪਟਵਾਰੀ 'ਤੇ ਪੁਲਿਸ ਕਾਰਵਾਈ ਨੂੰ ਲੈ ਕੇ ਸੂਬੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਸਾਰੇ ਸਰਕਾਰੀ ਕੰਮ ਕਾਜ ਨੂੰ ਠੱਪ ਕਰ ਦਿੱਤਾ ਗਿਆ ਸੀ।

-PTC News

  • Share