ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਭਿਨੇਤਾ ਰਣਵੀਰ ਸਿੰਘ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸ਼ਨੀਵਾਰ (23 ਨਵੰਬਰ) ਦੇਰ ਸ਼ਾਮ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਰਣਵੀਰ ਸਿੰਘ ਨੇ ਸਫੇਦ ਕੁੜਤਾ ਪਜਾਮਾ ਪਾਇਆ ਹੋਇਆ ਸੀ।
ਜਿਵੇਂ ਹੀ ਰਣਵੀਰ ਸਿੰਘ ਮੱਥਾ ਟੇਕਣ ਲਈ ਝੁਕਿਆ ਤਾਂ ਸਾਹਮਣੇ ਤੋਂ ਲੋਕਾਂ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਸ਼ੰਸਕਾਂ ਦੇ ਕਹਿਣ 'ਤੇ ਉਸ ਨੇ ਉਨ੍ਹਾਂ ਨਾਲ ਫੋਟੋਆਂ ਵੀ ਕਲਿੱਕ ਕਰਵਾਈਆਂ।
ਰਣਵੀਰ ਸਿੰਘ ਕੋਲ ਸੁਰੱਖਿਆ ਸੀ। ਉਨ੍ਹਾਂ ਮੀਡੀਆ ਨਾਲ ਗੱਲ ਨਹੀਂ ਕੀਤੀ। ਹਾਲਾਂਕਿ ਪਰਿਕਰਮਾ ਦੌਰਾਨ ਉਹ ਆਪਣੀ ਟੀਮ ਨਾਲ ਜ਼ਰੂਰ ਗੱਲ ਕਰ ਰਹੇ ਸਨ।
ਰਣਵੀਰ ਸਿੰਘ ਦੀ ਪਤਨੀ ਦੀਪਿਕਾ ਪਾਦੂਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਕਰੀਬ ਢਾਈ ਮਹੀਨੇ ਬਾਅਦ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਅਸ਼ੀਰਵਾਦ ਲਿਆ।
- PTC NEWS