ਮੁੱਖ ਖਬਰਾਂ

75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਬਿਤਾ ਰਹੇ ਨੇ ਗ਼ੁਰਬਤ ਭਰੀ ਜ਼ਿੰਦਗੀ

By Pardeep Singh -- August 13, 2022 7:37 pm

ਹੁਸ਼ਿਆਰਪੁਰ: 75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਗਰੀਬੀ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ। ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦੇ ਕੰਢੀ ਪਿੰਡ ਟੱਪਾ ਦੇ ਰਹਿਣ ਵਾਲੇ ਇਕ ਸਾਬਕਾ ਫੌ਼ਜੀ ਪੰਡਿਤ ਪੂਰਨ ਚੰਦ ਦੇ ਪਰਿਵਾਰ ਦੀ ਹਾਲਤ ਇੰਨੀ ਤਰਸਯੋਗ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਡਿਤ ਪੂਰਨ ਚੰਦ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿੱਚ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘੱਲੀ। ਉੱਥੇ ਹੀ ਅੰਗ੍ਰੇਜ਼ੀ ਹਕੂਮਤ ਦੇ ਤਸੀਹੇ ਝੱਲਦਿਆਂ ਹੋਇਆਂ 7 ਸਾਲ ਕਾਲੇ ਪਾਣੀ ਦੀ ਸਜ਼ਾ ਵੀ ਕੱਟੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵਿੱਚ ਤਾਇਨਾਤ ਹੋ ਕੇ ਦੇਸ਼ ਦੀ ਸੇਵਾ ਕੀਤੀ ਪਰੰਤੂ ਇੰਨੇ ਤਸੀਹੇ ਝੱਲਣ ਅਤੇ ਘਾਲਣਾ ਘੱਲਣ ਤੋਂ ਬਾਅਦ ਵੀ ਪੰਡਿਤ ਪੂਰਨ ਚੰਦ ਦੇ ਪਰਿਵਾਰ ਦੀ ਹਾਲਤ ਇੰਨੀ ਤਰਸਯੋਗ ਹੋਣਾ ਸਰਕਾਰ ਅਤੇ ਪ੍ਰਸ਼ਾਸਨ ਦੋਹਾਂ ਲਈ ਹੀ ਬੜੀ ਨਮੋਸ਼ੀ ਵਾਲੀ ਗੱਲ ਹੈ।

 ਫ਼ੌਜੀ ਦੀ ਨੂੰਹ ਸ਼ਸੀ ਰਾਣੀ ਅਤੇ ਪੋਤੇ ਅਜੇ ਕੁਮਾਰ ਨੇ ਦੱਸਿਆ ਕਿ ਪੰਡਿਤ ਪੂਰਨ ਚੰਦ ਜੀ ਨੇ ਦ੍ਰਿੜ੍ਹਤਾ ਅਤੇ ਇਮਾਨਦਾਰੀ ਨਾਲ ਦੇਸ਼ ਪ੍ਰੇਮ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਤਰ੍ਹਾਂ ਤਸੀਹੇ ਝੱਲੇ ਅਤੇ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਭਾਰਤੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਨੇ ਦੱਸਿਆ ਹੈ ਕਿ 1972 ਨੂੰ ਉਹ ਫੌਜ ਚੋਂ ਸੇਵਾਮੁਕਤ ਹੋਏ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਡਿਤ ਪੂਰਨ ਚੰਦ ਜਿਉਂਦੇ ਸਨ ਉਦੋਂ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਾਗਮਾਂ ਉੱਤੇ ਬੁਲਾਇਆ ਜਾਂਦਾ ਸੀ ਪਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਉਨ੍ਹਾਂ ਵੱਲੋਂ ਕਈ ਚਿੱਠੀਆਂ ਨੌਕਰੀ ਲਈ ਲਿਖੀਆਂ ਪਰੰਤੂ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।

ਇਹ ਵੀ ਪੜ੍ਹੋ:ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫੌ਼ਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ

-PTC News

  • Share