Sat, Dec 13, 2025
Whatsapp

Exit Poll 'ਚ NDA ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ

Reported by:  PTC News Desk  Edited by:  Jashan A -- May 19th 2019 07:47 PM
Exit Poll 'ਚ NDA ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ

Exit Poll 'ਚ NDA ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ

Exit Poll 'ਚ NDA ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ,ਨਵੀਂ ਦਿੱਲੀ: ਲੋਕ ਸਭਾ ਚੋਣ 2019 ਦੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋ ਚੁੱਕੀ ਹੈ। ਇਸ ਨੂੰ ਲੈ ਕੇ ਐਗਜ਼ਿਟ ਪੋਲ ਸ਼ੁਰੂ ਹੋ ਚੁੱਕਾ ਹੈ। 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਦੇਸ਼ ਦਾ ਹਾਲ ਦੱਸ ਰਹੇ ਹਨ। ਜਿਸ ਦੌਰਾਨ ਇੱਕ ਵਾਰ ਫਿਰ ਦੇਸ਼ 'ਚ ਐੱਨ ਡੀ ਏ ਦੀ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਸੀ-ਵੋਟਰ ਅਤੇ ਰਿਪਬਲਿਕ ਨੇ NDA ਨੂੰ 287 ਸੀਟਾਂ, ਯੂ. ਪੀ. ਏ ਨੂੰ 128 ਸੀਟਾਂ, ਮਹਾਂ-ਗਠਬੰਧਨ ਨੂੰ 40 ਅਤੇ ਹੋਰ ਨੂੰ 87 ਸੀਟਾਂ ਦਿੱਤੀਆਂ। ਨਿਊਜ਼ ਨੇਸ਼ਨ ਨੇ NDA ਨੂੰ 282 ਤੋਂ 290ਸੀਟਾਂ, ਯੂ. ਪੀ. ਏ ਨੂੰ 118 ਤੋਂ 126 ਸੀਟਾਂ ਅਤੇ ਹੋਰ ਨੂੰ 130 ਤੋਂ 138 ਸੀਟਾਂ ਦਿਤੀਆਂ। ਉਥੇ ਹੀ ਟਾਈਮਜ਼ ਨਾਓ ਅਤੇ ਵੀ. ਐੱਮ. ਆਰ ਦੇ ਸਰਵੇ 'ਚ NDA ਨੂੰ 306 ਸੀਟਾਂ, ਯੂ. ਪੀ. ਏ ਨੂੰ142 ਸੀਟਾਂ ਅਤੇ ਮਹਾਂ-ਗਠਬੰਧਨ ਅਤੇ ਹੋਰ ਨੂੰ 94 ਸੀਟਾਂ ਦਿੱਤੀਆਂ। ਦੱਸ ਦਈਏ ਕਿ ਇਹ ਐਗਜ਼ਿਟ ਪੋਲ ਚੋਣ ਦੌਰਾਨ ਵੋਟਰਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਸਿਆਸੀ ਦਲਾਂ, ਉਮੀਦਵਾਰਾਂ ਦੀ ਜਿੱਤ ਹਾਰ ਦੇ ਅਨੁਮਾਨ ਦੀ ਸਮੀਖਿਆ ਹੁੰਦਾ ਹੈ। -PTC News


Top News view more...

Latest News view more...

PTC NETWORK
PTC NETWORK