ਜੰਮੂ ਹਵਾਈ ਅੱਡੇ ਅੰਦਰ ਦੇਰ ਰਾਤ ਦੋ ਤੇਜ਼ ਧਮਾਕੇ, ਇਲਾਕਾ ਸੀਲ

By Baljit Singh - June 27, 2021 10:06 am

ਜੰਮੂ- ਜੰਮੂ ਏਅਰਪੋਰਟ ਕੰਪਲੈਕਸ ਦੇ ਤਕਨੀਕੀ ਖੇਤਰ ਵਿਚ ਦੇਰ ਰਾਤ ਤੇਜ਼ ਧਮਾਕੇ ਹੋਣ ਦੀਆਂ ਖਬਰਾਂ ਹਨ। ਰਿਪੋਰਟਾਂ ਮੁਤਾਬਕ, ਜੰਮੂ ਹਵਾਈ ਅੱਡੇ ਦੇ ਬਹੁਤ ਜ਼ਿਆਦਾ ਸੁਰੱਖਿਅਤ ਤਕਨੀਕੀ ਖੇਤਰ ਵਿਚ ਸ਼ਨੀਵਾਰ ਦੇਰ ਰਾਤ ਪੰਜ ਮਿੰਟ ਦੇ ਅੰਤਰਾਲ ਵਿਚ ਦੋ ਧਮਾਕੇ ਹੋਏ।

ਪੜੋ ਹੋਰ ਖਬਰਾਂ: ਭਾਰਤ ਨਾਲ ਸਬੰਧਾਂ ‘ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਮਰਾਨ ਖਾਨ ਨੇ ਦਿੱਤਾ ਇਹ ਬਿਆਨ

ਪੁਲਸ, ਬੰਬ ਨੂੰ ਬੇਅਸਰ ਕਰਨ ਵਾਲੇ ਦਸਤੇ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਮੌਜੂਦ ਹਨ। ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਦੇਰ ਰਾਤ ਤਕਰੀਬਨ 2.15 ਵਜੇ ਹੋਏ। ਪਹਿਲੇ ਧਮਾਕੇ ਕਾਰਨ ਇਕ ਇਮਾਰਤ ਦੀ ਛੱਤ ਡਿੱਗ ਗਈ ਅਤੇ ਦੂਜਾ ਧਮਾਕਾ ਜ਼ਮੀਨ 'ਤੇ ਹੋਇਆ।

ਪੜੋ ਹੋਰ ਖਬਰਾਂ: ਸਾਜਨ ਪ੍ਰਕਾਸ਼ ਨੇ ਰਚਿਆ ਇਤਿਹਾਸ, ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ

ਹੁਣ ਤੱਕ ਇਸ ਗੱਲ ਦੀ ਖ਼ਬਰ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਇਸ ਵਿਚਕਾਰ ਜੰਮੂ ਦੇ ਤ੍ਰਿਕੁਤਾ ਨਗਰ ਥਾਣੇ ਵਿਚ ਵੇਵ ਮਾਲ ਦੇ ਨੇੜੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦਾ ਨਾਮ ਨਦੀਮ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ, ਅੱਤਵਾਦੀ ਕੋਲੋਂ 5 ਕਿੱਲੋ ਦਾ ਆਈ. ਈ. ਡੀ. ਬਰਾਮਦ ਹੋਇਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਇਸ ਅੱਤਵਾਦੀ ਦਾ ਜੰਮੂ ਏਅਰਪੋਰਟ ‘ਤੇ ਵਾਪਰੀ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਰਿਪੋਰਟਾਂ ਮੁਤਾਬਕ, ਪੀ. ਆਰ. ਓ. ਡਿਫੈਂਸ ਨੇ ਕਿਹਾ ਕਿ ਕਿਸੇ ਵੀ ਜਵਾਨ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕਿਸੇ ਸਾਧਨ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਵਾਇਰਸ ਦੇ ਇੰਨੇ ਮਾਮਲੇ ਆਏ ਸਾਹਮਣੇ, 15 ਮਰੀਜ਼ਾਂ ਦੀ ਗਈ ਜਾਨ

-PTC News

adv-img
adv-img