Fri, Sep 4, 2026
Whatsapp

ਫੇਸਬੁੱਕ ਤੇ ਮਹਿਲਾ ਨਾਲ ਦੋਸਤੀ ਪਈ ਭਾਰੀ, ਖੁਦ ਨੂੰ ਲੰਦਨ ਦੀ ਸਿਟੀਜ਼ਨ ਦੱਸ ਕੇ ਵਿਅਕਤੀ ਕੋਲੋਂ ਠੱਗੇ ਲੱਖਾਂ ਰੁਪਏ !

Reported by:  PTC News Desk  Edited by:  Joshi -- September 02nd 2018 03:52 PM -- Updated: September 02nd 2018 04:51 PM
ਫੇਸਬੁੱਕ ਤੇ ਮਹਿਲਾ ਨਾਲ ਦੋਸਤੀ ਪਈ ਭਾਰੀ, ਖੁਦ ਨੂੰ ਲੰਦਨ ਦੀ ਸਿਟੀਜ਼ਨ ਦੱਸ ਕੇ ਵਿਅਕਤੀ ਕੋਲੋਂ ਠੱਗੇ ਲੱਖਾਂ ਰੁਪਏ !

ਫੇਸਬੁੱਕ ਤੇ ਮਹਿਲਾ ਨਾਲ ਦੋਸਤੀ ਪਈ ਭਾਰੀ, ਖੁਦ ਨੂੰ ਲੰਦਨ ਦੀ ਸਿਟੀਜ਼ਨ ਦੱਸ ਕੇ ਵਿਅਕਤੀ ਕੋਲੋਂ ਠੱਗੇ ਲੱਖਾਂ ਰੁਪਏ !

ਫੇਸਬੁੱਕ ਤੇ ਦੋਸਤੀ ਕਈ ਵਾਰ ਬਹੁਤੀ ਮਹਿੰਗੀ ਵੀ ਪੈ ਜਾਂਦੀ ਹੈ। ਲੁਧਿਆਣਾ ਦੀ ਇੱਕ ਖਬਰ ਮਿਲੀ ਹੈ, ਜਿਸ ਵਿੱਚ ਸਰੂਪ ਨਗਰ ਸਲੇਮ ਟਾਬਰੀ ਦੇ ਗੁਰਪ੍ਰੀਤ ਸਿੰਘ ਨੇ ਇੱਕ ਮਹਿਲਾ ਵਿਰੁੱਧ ਠੱਗੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਦੀ ਇੱਕ ਫੇਸਬੁੱਕ ਮਹਿਲਾ ਦੋਸਤ ਅਨੀਤਾ ਗਾਂਧੀ ਵੱਲੋਂ ਉਸ ਨਾਲ ੧.੩੩ ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਗੁਰਪ੍ਰੀਤ ਦੇ ਦੱਸੇ ਅਨੁਸਾਰ ੨੦੧੭ 'ਚ ਅਨੀਤਾ ਗਾਂਧੀ ਉਸਦੀ ਫੇਸਬੁੱਕ ਤੇ ਦੋਸਤ ਬਣੀ ਸੀ। ਅਤੇ ਖੁਦ ਨੂੰ ਲੰਦਨ ਦੀ ਸਿਟੀਜ਼ਨ (ਐੱਨ.ਆਰ.ਆਈ) ਦੱਸਦੀ ਸੀ। ਕੁਝ ਵਕਤ ਬਾਅਦ ਉਨ੍ਹਾਂ ਦੋਵਾਂ 'ਚ ਅੱਛੀ ਖਾਸੀ ਦੋਸਤੀ ਹੋ ਗਈ। ਜਾਣਕਾਰੀ ਮੁਤਾਬਿਕ ਅਨੀਤਾ ਨੇ ਮਾਰਚ ੨੦੧੭ ਨੂੰ ਗੁਰਪ੍ਰੀਤ ਨੂੰ ਕਿਹਾ ਕਿ ਉਹ ਉਸਨੂੰ ਮਿਲਣ ਇੰਡੀਆ ਆ ਰਹੀ ਹੈ , ਅਤੇ ਉਸਨੇ ਆਪਣੇ ਬੈੱਗ ਪਹਿਲਾਂ ਭੇਜ ਦਿੱਤੇ ਹਨ , ਕਿਹਾ ਉਹ ਜਾ ਕੇ ਰਿਸੀਵ ਕਰ ਲਵੇ। ਉਸਨੇ ਸਾਮਾਨ ਦੇ ਬਦਲੇ ੩੭ ਹਜ਼ਾਰ ਰੁਪਏ ਕੈਨਰਾ ਬੈਂਕ ਦੇ ਅਕਾਊਂਟ 'ਚ ਪਾਉਣ ਲਈ ਆਖਿਆ , ਜੋ ਗੁਰਪ੍ਰੀਤ ਨੇ ਕਰਵਾ ਦਿੱਤੇ । ਇਸ ਤੋਂ ਬਾਅਦ ਫਿਰ ਫੋਨ ਆਇਆ ਕਿ ੯੬ ਹਜ਼ਾਰ ਰੁਪਏ ਸੈਂਟਰਲ ਬੈਂਕ 'ਚ ਜਮਾਂ ਕਰਵਾ । ਉਸਨੇ ਉਹ ਵੀ ਕਰਵਾ ਦਿੱਤੇ । ਬਸ ਰਕਮ ਜਮ੍ਹਾ ਹੋਣ ਦੀ ਦੇਰ ਸੀ ਕਿ ਉਕਤ ਦੋਸ਼ੀ ਮਹਿਲਾ ਨੇ ਆਪਣੇ ਫੋਨ ਨੰਬਰ ਬੰਦ ਕਰ ਲਏ ਅਤੇ ਫੇਸਬੁੱਕ ਆਈ.ਡੀ ਵੀ ਡਿਲੀਟ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK