Fri, Sep 4, 2026
Whatsapp

ਪਹਿਲਾਂ ਵਿਅਕਤੀ ਦੀਆਂ ਅੱਖਾਂ 'ਚ ਪਾਇਆ ਨਸ਼ੀਲਾ ਪਦਾਰਥ , ਫਿਰ ਸਿਰ 'ਚ ਮਾਰੀ ਰਾਡ ...!!

Reported by:  PTC News Desk  Edited by:  Joshi -- September 02nd 2018 03:02 PM -- Updated: September 02nd 2018 03:23 PM
ਪਹਿਲਾਂ ਵਿਅਕਤੀ ਦੀਆਂ  ਅੱਖਾਂ 'ਚ ਪਾਇਆ ਨਸ਼ੀਲਾ ਪਦਾਰਥ , ਫਿਰ ਸਿਰ 'ਚ ਮਾਰੀ ਰਾਡ ...!!

ਪਹਿਲਾਂ ਵਿਅਕਤੀ ਦੀਆਂ ਅੱਖਾਂ 'ਚ ਪਾਇਆ ਨਸ਼ੀਲਾ ਪਦਾਰਥ , ਫਿਰ ਸਿਰ 'ਚ ਮਾਰੀ ਰਾਡ ...!!

ਪਠਾਨਕੋਟ ਦੇ ਸ਼ਾਹਪੁਰਕੰਡੀ 'ਚ ਸ਼ਨੀਵਾਰ ਵਾਲੇ ਦਿਨ ਇੱਕ ਮੋਟਰਸਾਈਕਲ ਉੱਤੇ ਸਵਾਰ 3 ਨੌਜਵਾਨਾਂ ਵੱਲੋਂ ਆਪਣੇ ਘਰ ਤਰੇਹਟੀ ਜਾ ਰਹੇ ਮਨਚੇਤ ਸਿੰਘ ਨਾਮਕ ਵਿਅਕਤੀ ਦੇ ਸਿਰ 'ਚ ਰਾਡ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ । ਦਰਅਸਲ, ਉਕਤ ਪੀੜਿਤ ਮਨਚੇਤ ਸਿੰਘ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਦੋਸ਼ੀ ਨੌਜਵਾਨ ਆਪਣੀ ਬਾਈਕ ਤੇ ਆਏ ਤੇ ਮਨਚੇਤ ਸਿੰਘ ਦੀਆਂ ਅੱਖਾਂ 'ਚ ਨਸ਼ੀਲਾ ਪਦਾਰਥ ਪਾ ਦਿੱਤਾ, ਇਸ ਉਪਰੰਤ ਉਂਨ੍ਹਾਂ ਭਾਰੀ ਰਾਡ ਨਾਲ ਮਨਚੇਤ ਦੇ ਸਿਰ ਤੇ ਹਮਲਾ ਕੀਤਾ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ । ਰਾਹਗੀਰਾਂ ਵੱਲੋਂ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮੀ ਮਨਚੇਤ ਸਿੰਘ ਦੇ ਦੱਸੇ ਅਨੁਸਾਰ ਉਸਨੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇੱਕ ਮੁਹਿੰਮ ਛੇੜੀ ਹੋਈ ਹੈ। ਪੁਲਿਸ ਪੂਰੀ ਘਟਨਾ ਦੀ ਛਾਣਬੀਣ ਕਰ ਰਹੀ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK