Mon, Apr 29, 2024
Whatsapp

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ

Written by  Shanker Badra -- February 13th 2020 08:53 PM
ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ:ਲੁਧਿਆਣਾ : ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨਾਂ ਤੋ ਬੀਮਾਰ ਸਨ। ਅਦਾਕਾਰ ਹਰਮੇਲ ਸਿੰਘ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। [caption id="attachment_388903" align="aligncenter" width="300"]Famous Pollywood And Bollywood Actor Harmel Singh Pannu Passes Away ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ[/caption] ਅਦਾਕਾਰ ਹਰਮੇਲ ਸਿੰਘ ਪਨੂੰ ਨੇ ਫ਼ਿਲਮੀ ਸਿਨੇਮਾ ਨੂੰ ਬਹੁਤ ਫਿਲਮਾਂ ਦਿੱਤੀਆਂ ਹਨ। ਹਰਮੇਲ ਸਿੰਘ ਪਨੂੰ ਵੱਡੇ ਪਰਦੇ ‘ਤੇ ਵੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਅਮਿਤਾਭ ਬੱਚਨ, ਸ਼ਤਰੂਘਨ ਸਿਨ੍ਹਾ ਤੋਂ ਇਲਾਵਾ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਫਿਲਮਾਂ ‘ਚ ਵਿਲੇਨ ਦੀ ਹੀ ਭੂਮਿਕਾ ਨਿਭਾਈ ਹੈ। [caption id="attachment_388902" align="aligncenter" width="300"]Famous Pollywood And Bollywood Actor Harmel Singh Pannu Passes Away ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ[/caption] ਦੱਸ ਦਈਏ ਹਰਮੇਲ ਸਿੰਘ ਪੰਨੂ ਲੁਧਿਆਣਾ ਦੇ ਸਿਵਲ ਲਾਈਨ ਇਲਾਕੇ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਸਨ। ਹਰਮੇਲ ਸਿੰਘ ਦੀ ਉਮਰ 70 ਸਾਲ ਸੀ। ਖਬਰਾਂ ਮੁਤਾਬਕ ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ਼ ਵੀ ਚੱਲ ਰਿਹਾ ਸੀ। ਪੰਨੂ ਆਪਣੇ ਪਰਿਵਾਰ ਵਿਚ ਪਿੱਛੇ ਬਜ਼ੁਰਗ ਮਾਂ ਅਤੇ ਛੋਟੇ ਭਰਾ ਨੂੰ ਛੱਡ ਗਏ ਹਨ। -PTCNews


Top News view more...

Latest News view more...