Sat, Jun 21, 2025
Whatsapp

ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ

Reported by:  PTC News Desk  Edited by:  Jasmeet Singh -- March 24th 2022 01:48 PM -- Updated: March 24th 2022 01:51 PM
ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ

ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ

ਚੰਡੀਗੜ੍ਹ, 24 ਮਾਰਚ 2022: ਪੰਜਾਬ ਵਿਚ ਗੈਂਗਸਟਰ ਕਲਚਰ ਮੁੜ ਤੋਂ ਸੁਰਜੀਤ ਹੁੰਦਾ ਵਿਖਾਈ ਦੇ ਰਿਹਾ ਜਿਸਨੇ ਪੰਜਾਬੀ ਪੁਲਿਸ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਬੀਤੇ ਦਿਨੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਜਿਥੇ ਪੰਜਾਬੀ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਤਹਿਕੀਕਾਤ ਅਤੇ ਜਾਂਚ ਕੀਤੀ ਜਾ ਰਹੀ ਸੀ। ਇਹ ਵੀ ਪੜ੍ਹੋ: 3 ਸਕਿੰਟ ਦੀ ਦੂਰੀ 'ਤੇ ਸੀ ਮੌਤ, ਆਪਣੀ ਜਾਨ ਖਤਰੇ 'ਚ ਪਾ ਪੁਲਿਸ ਵਾਲੇ ਨੇ ਬਚਾਈ ਨੌਜਵਾਨ ਦੀ ਜਾਨ ਇਸੀ ਦਰਮਿਆਨ ਪੁਲਿਸ ਨੇ ਕੁਝ ਗੈਂਗ ਦੇ ਮੈਂਬਰਾਂ ਨਾਲ ਵੀ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਹੈ ਜਿਸਤੋਂ ਬਾਅਦ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਮਾਨਕਿਰਤ ਔਲਖ ਹੁਣ ਗੈਂਗ ਦੇ ਨਿਸ਼ਾਨੇ 'ਤੇ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਟਿਆਲਾ ਦੇ ਲੱਕੀ ਨਾਮਕ ਗੈਂਗਸਟਰ ਵੱਲੋਂ ਮਨਿਕਰਾਤ ਔਲਖ ਦੀ ਰੇਕੀ ਕੀਤੀ ਜਾ ਰਹੀ ਸੀ ਅਤੇ ਹੁਣ ਅਗਲਾ ਨੰਬਰ ਮਨਕੀਰਤ ਔਲਖ ਦਾ ਹੋ ਸਕਦਾ ਹੈ। ਲੱਕੀ ਪਟਿਆਲਾ ਉਹੀ ਗੈਂਗਸਟਰ ਹੈ ਜਿਸਦੇ ਸਿੱਧੇ ਤਾਰ ਗਾਇਕ ਅਤੇ ਨਿਰਦੇਸ਼ ਪਰਮੀਸ਼ ਵਰਮਾ ਫਾਇਰਿੰਗ ਕਾਂਡ ਨਾਲ ਵੀ ਜੁੜਦੇ ਹਨ। ਜੇਕਰ ਗੱਲ ਕਰੀਏ ਤਾਂ ਇਸਤੋਂ ਪਹਿਲਾਂ ਵੀ ਪਰਮੀਸ਼ ਵਰਮਾ, ਗਿੱਪੀ ਗਰੇਵਾਲ ਅਤੇ ਹੋਰਾਂ ਤੋਂ ਫਿਰੌਤੀ ਦੀਆਂ ਮੰਗਾਂ ਪੰਜਾਬੀ ਭਰ ਵਿਚ ਚਰਚਾ ਦਾ ਵਿਸ਼ਾ ਰਹੀਆਂ ਸਨ। ਹੁਣ ਫੇਰ ਤੋਂ ਗੈਂਗਸਟਰਾਂ ਨੇ ਆਪਣੇ ਆਪ ਨੂੰ ਐਕਟਿਵ ਕਰ ਲਿਆ ਹੈ ਜਿਸ ਦਾ ਤਾਜ਼ਾ ਉਦਹਾਰਣ ਸੰਦੀਪ ਨੰਗਲ ਅੰਬੀਆ ਕਤਲ ਕਾਂਡ ਹੈ। ਇਹ ਵੀ ਪੜ੍ਹੋ: ਗ਼ਲਤੀ ਨਾਲ ਸਰਹੱਦ ਪਾਰ ਕਰ ਭਾਰਤ ਪਹੁੰਚੀ 4 ਸਾਲਾ ਬੱਚੀ, ਪਰਤੀ ਪਾਕਿਸਤਾਨ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਤਾਜ਼ਾ ਮਾਮਲੇ ਕਬੱਡੀ ਅਤੇ ਇਸ ਖੇਡ ਨਾਲ ਜੁੜੀ ਸੱਟੇਬਾਜ਼ੀ ਨਾਲ ਸਬੰਧਤ ਹਨ। ਪੰਜਾਬ ਵਿਚ ਕਬੱਡੀ ਇੱਕ ਲੋਕ ਪ੍ਰਿਅ ਖੇਡ ਹੈ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਇਸ ਖੇਡ ਤੋਂ ਕਾਫੀ ਉਤਸ਼ਾਹਤ ਰਹਿੰਦੇ ਹਨ ਜਿਸਦੇ ਚਲਦੇ ਸੱਟੇਬਾਜ਼ੀ ਦਾ ਇਹ ਖੇਡ ਪੰਜਾਬ ਤੋਂ ਲੈ ਕੇ ਕੈਨੇਡਾ, ਬਰਤਾਨੀਆ ਅਤੇ ਹੋਰ ਮੁਲਕਾਂ ਤੱਕ ਫੈਲਿਆ ਹੋਇਆ ਹੈ ਜਿਸਦੇ ਸ਼ਿਕਾਰ ਬਣਦੇ ਨੇ ਅਹਿਮ ਸਖਸ਼ੀਅਤਾਂ। -PTC News


Top News view more...

Latest News view more...

PTC NETWORK
PTC NETWORK