Sun, Apr 28, 2024
Whatsapp

ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ

Written by  Jashan A -- May 27th 2019 12:03 PM
ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ

ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ

ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ,ਫਰੀਦਕੋਟ : ਫਰੀਦਕੋਟ ਦੇ ਸੀਆਈਏ ਸਟਾਫ਼ 'ਚ ਭੇਦ ਭਰੇ ਹਾਲਾਤਾਂ 'ਚ ਹੋਈ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦਰਅਸਲ, ਕਿਸੇ ਵਿਅਕਤੀ ਨੇ ਫੇਸਬੁੱਕ ਤੇ ਇਕ ਵੀਡੀਓ ਪਾ ਕੇ ਜਸਪਾਲ ਦੇ ਚਰਿੱਤਰ ਤੇ ਸਵਾਲ ਉਠਾਏ ਅਤੇ ਜਸਪਾਲ ਦੀਆਂ ਲੜਕੀਆਂ ਨਾਲ ਫੋਟੋਆਂ ਵੀ ਵਿਖਾਈਆਂ। [caption id="attachment_300349" align="aligncenter" width="300"]fdk ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ[/caption] ਇਨ੍ਹਾਂ ਹੀ ਨਹੀਂ ਜਸਪਾਲ ਦੇ ਇਕ ਸਾਥੀ ਨੂੰ ਵੀ ਫੜਨ ਦਾ ਦਾਅਵਾ ਕੀਤਾ। ਉਸ ਨੇ ਇਹ ਦੱਸਿਆ ਕਿ ਜਸਪਾਲ ਅਤੇ ਉਸ ਦੇ ਸਾਥੀ ਚੰਡੀਗੜ੍ਹ ਵਿਚ ਦੇਹ ਵਪਾਰ ਦਾ ਧੰਦਾ ਕਰਨ ਦੇ ਇਲਜ਼ਾਮ ਵੀ ਲਗਾਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਇੱਕ ਵਿਅਕਤੀ ਸਿਧੇ ਤੌਰ 'ਤੇ ਜਸਪਾਲ ਅਤੇ ਉਸ ਦੇ ਸਾਥੀਆਂ 'ਤੇ ਇਲਜ਼ਾਮ ਲਗਾ ਰਿਹਾ ਹੈ। ਹਾਲਾਂਕਿ ਇਸ ਵੀਡੀਓ ਪਿੱਛੇ ਕੋਈ ਅਸਲ ਸਚਾਈ ਸਾਹਮਣੇ ਨਹੀਂ ਆਈ ਤੇ ਪੀਟੀਸੀ ਨਿਊਜ਼ ਵੱਲੋਂ ਵੀ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪਰ ਇਹ ਮਾਮਲਾ ਕਾਫੀ ਸੰਗੀਨ ਬਣ ਚੁੱਕਾ ਹੈ ਤੇ ਇਸ ਵੀਡੀਓ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਹੋਰ ਪੜ੍ਹੋ:ਮੋਹਲੇਧਾਰ ਮੀਂਹ ਬਣ ਕੇ ਆਇਆ ਕਾਲ, ਗਰੀਬ ਪਿਉ-ਪੁੱਤ ਦੀ ਕੱਚੇ ਘਰੋਂ ਉੱਠੀ ਅਰਥੀ ਤੁਹਾਨੂੰ ਦੱਸ ਦੇਈਏ ਕਿ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਤ 'ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅਗਲੇ ਦਿਨ ਹੀ ਸੀ.ਆਈ.ਏ. ਸਟਾਫ ਫਰੀਦਕੋਟ ਦੇ ਇੰਚਾਰਜ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਫਰੀਦਕੋਟ ਸ਼ਹਿਰ 'ਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਉਥੇ ਹੀ ਪਰਿਵਾਰ ਵਾਲਿਆਂ ਵੱਲੋਂ ਵੀ ਲਗਾਤਾਰ ਜ਼ਿਲਾ ਪੁਲਿਸ ਮੁਖੀ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। [caption id="attachment_300348" align="aligncenter" width="300"]fdk ਜਸਪਾਲ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਤਸਵੀਰਾਂ ਕਰ ਰਹੀਆਂ ਨੇ ਕੁਝ ਹੋਰ ਬਿਆਨ, ਵੀਡੀਓ ਲਾਈਵ ਕਰਨ ਵਾਲੇ ਦਾ ਦਾਅਵਾ, ਦੇਖੋ ਵੀਡੀਓ[/caption] ਅਜੇ ਤੱਕ ਵੀ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਜਸਪਾਲ ਸਿੰਘ ਦੀ ਲਾਸ਼ ਨਹੀਂ ਮਿਲੀ, ਜਿਸ ਕਾਰਨ ਜਿੱਥੇ ਪਰਿਵਾਰ ਵਲੋਂ ਧਰਨਾ ਲਗਾਤਾਰ ਜਾਰੀ ਹੈ ਅਤੇ ਪਰਿਵਾਰ ਵਾਲਿਆਂ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਹਨ, ਉਹਨਾਂ ਦੇ ਪੁੱਤ ਦੀ ਲਾਸ਼ ਪੁਲਿਸ ਵੱਲੋਂ ਖੁਰਦ ਬੁਰਦ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਪੁਲਿਸ ਦੀ ਹਰ ਗੱਲ 'ਤੇ ਸਵਾਲ ਉਠਾਏ ਜਾ ਰਹੇ ਹਨ। -PTC News


Top News view more...

Latest News view more...