Sun, Jun 15, 2025
Whatsapp

ਮੋਦੀ ਦੇ ਨਾਮ ਚਿੱਠੀ ਲਿੱਖ ਕਿਸਾਨ ਨੇ ਲਿਆ ਫ਼ਾਹਾ, 'ਕਿਹਾ ਪਤਾ ਨਹੀਂ ਕਦ ਹੋਣੇ ਕਾਨੂੰਨ ਰੱਦ'

Reported by:  PTC News Desk  Edited by:  Jagroop Kaur -- February 07th 2021 11:29 AM -- Updated: February 07th 2021 12:35 PM
ਮੋਦੀ ਦੇ ਨਾਮ ਚਿੱਠੀ ਲਿੱਖ ਕਿਸਾਨ ਨੇ ਲਿਆ ਫ਼ਾਹਾ, 'ਕਿਹਾ ਪਤਾ ਨਹੀਂ ਕਦ ਹੋਣੇ ਕਾਨੂੰਨ ਰੱਦ'

ਮੋਦੀ ਦੇ ਨਾਮ ਚਿੱਠੀ ਲਿੱਖ ਕਿਸਾਨ ਨੇ ਲਿਆ ਫ਼ਾਹਾ, 'ਕਿਹਾ ਪਤਾ ਨਹੀਂ ਕਦ ਹੋਣੇ ਕਾਨੂੰਨ ਰੱਦ'

ਨਵੀਂ ਦਿੱਲੀ: ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹਦਾਂ 'ਤੇ ਕਿਸਾਨ ਪਿਛਲੇ 74 ਦਿਨਾਂ ਤੋਂ ਵਿਰੋਧ ਕਰ ਰਹੇ ਹਨ। ਇਸ ਦੌਰਾਨ ਸ਼ਨੀਵਾਰ ਦੇਰ ਰਾਤ ਟਿਕਰੀ ਸਰਹੱਦ 'ਤੇ ਇਕ ਕਿਸਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਪਛਾਣ ਹਰਿਆਣਾ ਦੇ ਕਰਮਬੀਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੀ ਉਮਰ 52 ਸਾਲ ਸੀ।Farmer Suicide Noteਉਹ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਘਵਾਲ ਪਿੰਡ ਦੇ ਰਹਿਣ ਵਾਲੇ ਸਨ। ਸ਼ਨੀਵਾਰ ਰਾਤ ਹੀ ਉਹ ਟਿਕਰੀ ਸਰਹੱਦ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਸੁਸਾਈਟ ਨੋਟ 'ਚ ਸਰਕਾਰ ਵਲੋਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਤਾਰੀਖ਼ਾਂ ਤੋਂ ਤੰਗ ਹੋਣ ਦੀ ਗੱਲ ਲਿਖੀ ਹੈ। ਕਰਮਬੀਰ ਨੇ ਸੁਸਾਈਟ ਨੋਟ 'ਚ ਲਿਖਿਆ ਹੈ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ।Farmer Suicide Note ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ ਪਿਆਰੇ ਕਿਸਾਨ ਭਰਾਵੋ ਇਹ ਮੋਦੀ ਸਰਕਾਰ ਤਾਰੀਖ਼ 'ਤੇ ਤਾਰੀਖ਼ ਦੇ ਰਹੀ ਹੈ, ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ ਇਹ ਪਤਾ ਨਹੀਂ।ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਦੱਸਣਯੋਗ ਹੈ ਕਿ 52 ਸਾਲਾ ਕਿਸਾਨ ਕਰਮਬੀਰ ਦੀਆਂ 3 ਧੀਆਂ ਹਨ, ਜਿਨ੍ਹਾਂ 'ਚੋਂ ਇਕ ਦਾ ਵਿਆਹ ਹੋ ਚੁੱਕਿਆ ਹੈ।Farmer Suicide Note
ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ
ਸ਼ਨੀਵਾਰ ਰਾਤ ਨੂੰ ਉਨ੍ਹਾਂ ਨੇ ਟਿਕਰੀ ਸਰਹੱਦ 'ਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸੇ ਟਿਕਰੀ ਸਰਹੱਦ 'ਤੇ ਕਿਸਾਨ ਜੈ ਭਗਵਾਨ ਨੇ ਜ਼ਹਿਰ ਖਾ ਲਿਆ ਸੀ। ਉਨ੍ਹਾਂ ਨੂੰ ਇਲਾਜ ਲਈ ਸੰਜੇ ਗਾਂਧੀ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਖ਼ੁਦਕੁਸ਼ਈ ਤੋਂ ਪਹਿਲਾਂ ਉਨ੍ਹਾਂ ਨੇ ਵੀ ਦੇਸ਼ਵਾਸੀਆਂ ਦੇ ਨਾਂ ਇਕ ਚਿੱਠੀ ਲਿਖੀ ਸੀ।ਉਥੇ ਹੀ ਬਜ਼ੁਰਗ ਕਿਸਾਨ ਸੁਖਮੰਦਰ ਸਿੰਘ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਇਹ ਕਿਸਾਨ ਧੂਰਕੋਟ ਪਿੰਡ ਜਿਲਾ ਮੋਗਾ ਦੇ ਰਹਿਣ ਵਾਲੇ ਸਨ ਜਿੰਨਾ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ।

Top News view more...

Latest News view more...

PTC NETWORK