ਕਿਸਾਨਾਂ ਵੱਲੋਂ CM ਚੰਨੀ ਦੇ ਕਾਫ਼ਲੇ ਦਾ ਵਿਰੋਧ , ਕਿਹਾ - ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਕਰੇ
ਅਜਨਾਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੀਤੀ ਦੇਰ ਰਾਤ ਰਾਮਤੀਰਥ ਅੰਮ੍ਰਿਤਸਰ ਰੋਡ 'ਤੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਾਫ਼ਲੇ ਮੂਹਰੇ ਕਿਸਾਨਾਂ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ,ਜਿਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ।
[caption id="attachment_555908" align="aligncenter" width="300"] ਕਿਸਾਨਾਂ ਵੱਲੋਂ CM ਚੰਨੀ ਦੇ ਕਾਫ਼ਲੇ ਦਾ ਵਿਰੋਧ , ਕਿਹਾ - ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਕਰੇ[/caption]
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਨਸ਼ੇ ਨੂੰ ਚਾਰ ਹਫ਼ਤੇ ਵਿੱਚ ਖ਼ਤਮ ਕੀਤਾ ਜਾਵੇਗਾ ਪਰ ਅੱਜ ਨਸ਼ੇ ਦਾ ਬਹੁਤ ਬੋਲਬਾਲਾ ਹੈ , ਓਥੇ ਹੀ ਰੇਤ ਸ਼ਰ੍ਹੇਆਮ ਗੈਰਕਾਨੂੰਨੀ ਢੰਗ ਨਾਲ ਚੱਲ ਰਹੀ ਹੈ।
[caption id="attachment_555907" align="aligncenter" width="300"]
ਕਿਸਾਨਾਂ ਵੱਲੋਂ CM ਚੰਨੀ ਦੇ ਕਾਫ਼ਲੇ ਦਾ ਵਿਰੋਧ , ਕਿਹਾ - ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਕਰੇ[/caption]
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿੰਦੇ ਸੀ ਕਿ ਰੇਤ 5.5 ਪਏ ਦੇ ਭਾਅ ਨਾਲ ਮਿਲੇਗੀ ਪਰ ਜ਼ਮੀਨੀ ਪੱਧਰ 'ਤੇ ਇਸ ਭਾਅ ਤੇ ਰੇਤ ਨਹੀਂ ਮਿਲ ਰਹੀ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਕਰ ਜ਼ਮੀਨੀ ਪੱਧਰ 'ਤੇ ਲਾਗੂ ਕਰੇ।
-PTCNews