ਕਿਸਾਨਾਂ ਵੱਲੋਂ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ , ਸਿੰਘੂ ਬਾਰਡਰ ਤੋਂ ਪੁੱਟੇ ਜਾ ਰਹੇ ਹਨ ਟੈਂਟ
ਨਵੀਂ ਦਿੱਲੀ : ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਖ਼ਤਮ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਟਿੱਕਰੀ ਅਤੇ ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਸਿੰਘੂ ਬਾਰਡਰ 378 ਦਿਨਾਂ ਬਾਅਦ ਖਾਲੀ ਹੋ ਰਿਹਾ ਹੈ।
[caption id="attachment_556970" align="aligncenter" width="300"] ਕਿਸਾਨਾਂ ਵੱਲੋਂ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ , ਸਿੰਘੂ ਬਾਰਡਰ ਤੋਂ ਪੁੱਟੇ ਜਾ ਰਹੇ ਹਨ ਟੈਂਟ[/caption]
ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਖ਼ਤਮ ਕਰਨ ਦੇ ਫੈਸਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਿਛਲੇ ਇਕ ਸਾਲ ਤੋਂ ਟਿੱਕਰੀ ਸਰਹੱਦ 'ਤੇ ਡੇਰੇ ਲਾਏ ਬੈਠੇ ਕਿਸਾਨ ਵੀਰਵਾਰ ਨੂੰ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ 11 ਦਸੰਬਰ ਨੂੰ ਜਸ਼ਨ ਮਨਾ ਕੇ ਘਰ ਵਾਪਸ ਚਲੇ ਜਾਣਗੇ।
[caption id="attachment_556971" align="aligncenter" width="300"]
ਕਿਸਾਨਾਂ ਵੱਲੋਂ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ , ਸਿੰਘੂ ਬਾਰਡਰ ਤੋਂ ਪੁੱਟੇ ਜਾ ਰਹੇ ਹਨ ਟੈਂਟ[/caption]
ਘਰਾਂ ਨੂੰ ਪਰਤਣ ਵਾਲੇ ਕਿਸਾਨਾਂ ਦਾ ਪਹਿਲਾ ਜੱਥਾ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਸੀ, ਜਦੋਂ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਸ਼ੁੱਕਰਵਾਰ ਸਵੇਰੇ ਹੀ ਵਾਪਸ ਪਰਤਣਾ ਸੀ। ਜਦੋਂ ਸਟੇਜ ਤੋਂ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਕਿਸਾਨਾਂ ਨੇ ਮੁੱਖ ਧਰਨੇ ਵਾਲੀ ਥਾਂ 'ਤੇ ਸਟੇਜ 'ਤੇ ਨੱਚ ਕੇ ਜਿੱਤ ਦਾ ਜਸ਼ਨ ਮਨਾਇਆ।
[caption id="attachment_556967" align="aligncenter" width="300"]
ਕਿਸਾਨਾਂ ਵੱਲੋਂ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ , ਸਿੰਘੂ ਬਾਰਡਰ ਤੋਂ ਪੁੱਟੇ ਜਾ ਰਹੇ ਹਨ ਟੈਂਟ[/caption]
ਕਿਸਾਨ ਆਗੂਆਂ ਨੇ ਕਿਹਾ ਕਿ ਕਿ ਸੈਂਕੜੇ ਕਿਸਾਨ (ਖਾਸ ਕਰਕੇ ਦੂਰ-ਦੁਰਾਡੇ ਦੇ ਕਿਸਾਨ) ਵੀਰਵਾਰ ਨੂੰ ਘਰਾਂ ਨੂੰ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਉਣ-ਜਾਣ ਵਾਲੇ ਰਸਤੇ 'ਤੇ ਟਰੈਫਿਕ ਜਾਮ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਇਨ੍ਹਾਂ ਕਿਸਾਨਾਂ ਨੇ ਅਜਿਹੀ ਕਿਸੇ ਵੀ ਸਮੱਸਿਆ ਦੀ ਸੰਭਾਵਨਾ ਤੋਂ ਬਚਣ ਲਈ ਅੱਜ ਹੀ ਘਰਾਂ ਨੂੰ ਪਰਤਣ ਨੂੰ ਤਰਜੀਹ ਦਿੱਤੀ।
[caption id="attachment_556969" align="aligncenter" width="300"]
ਕਿਸਾਨਾਂ ਵੱਲੋਂ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ , ਸਿੰਘੂ ਬਾਰਡਰ ਤੋਂ ਪੁੱਟੇ ਜਾ ਰਹੇ ਹਨ ਟੈਂਟ[/caption]
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਆਪਣੇ ਇੱਕ ਸਾਲ ਦੇ ਅੰਦੋਲਨ ਦੀ ਜਿੱਤ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਪਿਛਲੇ ਇੱਕ ਸਾਲ ਤੋਂ ਕਿਸਾਨ ਅੰਦੋਲਨ ਦਾ ਕੇਂਦਰ ਰਹੇ ਸਿੰਘੂ ਸਰਹੱਦ 'ਤੇ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਐਸ.ਕੇ.ਐਮ ਦੇ ਐਲਾਨ ਤੋਂ ਬਾਅਦ ਸੈਂਕੜੇ ਕਿਸਾਨਾਂ ਨੇ ਆਪਣਾ ਸਮਾਨ, ਟੈਂਟ ਪੈਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਹੱਦ 'ਤੇ ਆਪਣੇ ਅਸਥਾਈ ਪਨਾਹਗਾਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ।
-PTCNews