ਹੋਰ ਖਬਰਾਂ

ਜਾਣੋ, ਕਿਵੇਂ ਫ਼ੈਲਦਾ ਹੈ ਮੋਟਾਪਾ, ਪੜ੍ਹੋ ਕਾਰਨ ਤੇ ਲੱਛਣ

By Jashan A -- July 12, 2019 3:07 pm -- Updated:Feb 15, 2021

ਜਾਣੋ, ਕਿਵੇਂ ਫ਼ੈਲਦਾ ਹੈ ਮੋਟਾਪਾ, ਪੜ੍ਹੋ ਕਾਰਨ ਤੇ ਲੱਛਣ,ਅੱਜ ਦੀ ਦੌੜ ਭਰੀ ਜ਼ਿੰਦਗੀ 'ਚ ਖਾਣ-ਪੀਣ ਨੂੰ ਲੈ ਕੇ ਲਾਪਰਵਾਹੀ ਮੋਟਾਪੇ ਦਾ ਕਾਰਨ ਬਣਦਾ ਜਾ ਰਿਹਾ ਹੈ, ਜੋ ਭਾਰ ਵਧਣ ਦੇ ਕਾਰਨਾਂ ਵਿੱਚ ਸਭ ਤੋਂ ਅਹਿਮ ਹੈ। ਅਜੋਕੇ ਸਮੇਂ 'ਚ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹਨ। ਸਧਾਰਨ ਤੌਰ 'ਤੇ ਜਦ ਸਰੀਰ ਦੇ ਨਾਰਮਲ ਭਾਰ ਨਾਲੋ ਕੁਝ ਭਾਰ ਵੱਧ ਜਾਦਾ ਹੈ ਤਾਂ ਉਸ ਨੂੰ ਮੋਟਾਪਾ ਕਹਿੰਦੇ ਹਨ। ਭਾਰਤ ਵਿੱਚ ਹੀ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਇਸ ਰੋਗ ਤੋਂ ਪੀੜਤ ਹੈ।

ਮੋਟਾਪੇ ਦਾ ਜ਼ਿਆਦਾ ਅਸਰ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੇਖਣ ਨੂੰ ਮਿਲਦਾ ਹੈ। ਲੋਕ ਦਿਲ ਦੇ ਰੋਗਾਂ ਤੇ ਸ਼ੂਗਰ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।ਪਰ ਇਸ ਨਾਲ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਬਿਮਾਰੀ ਨਾਲ ਅਸੀਂ ਆਸਾਨੀ ਨਾਲ ਨਜਿੱਠ ਸਕਦੇ ਹਾਂ।

ਮੋਟਾਪੇ ਨਾਲ ਨਜਿੱਠਣ ਲਈ ਕੈਪੀਟਲ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕੁਝ ਹੱਲ ਸੁਝਾਏ ਹਨ।ਕੈਪੀਟੋਲ ਹਸਪਤਾਲ ਦੇ ਡਾਕਟਰਾਂ ਮੁਤਾਬਕ ਮੋਟਾਪਾ ਮੁੱਨਖੀ ਸਰੀਰ ਤੇ ਉਦੋਂ ਆਉਂਦਾ ਹੈ ਜਦੋਂ ਸਰੀਰ ਤੇ ਜ਼ਿਆਦਾ ਚਰਬੀ ਵੱਧਣ ਲੱਗ ਜਾਂਦੀ ਹੈ। ਆਮ ਤੌਰ ਤੇ ਕੋਈ ਵਿਅਕਤੀ ਉਦੋਂ ਮੋਟਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਸਰੀਰ ਤੋਂ ਵੱਧ ਕੈਲੋਰੀ ਲੈਂਦਾ ਹੈ।ਕਿਸੇ ਵਿਅਕਤੀ ਦੇ ਮੋਟਾਪੇ ਨੂੰ ਮਾਪਣ ਲਈ ਬੀਐੱਮਆਈ ਯਾਨੀ ਬਾਡੀ ਮਾਸ ਇੰਡੈਕਸ ਵਰਤਿਆ ਜਾਂਦਾ ਹੈ । ਇਸ ਨਾਲ ਕਿਸੇ ਵਿਆਕਤੀ ਨੂੰ ਘੱਟ ਭਾਰ, ਆਮ ਭਾਰ, ਵੱਧ ਭਾਰ ਤੇ ਮੋਟਾਪੇ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।

ਹੋਰ ਪੜ੍ਹੋ:ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ

ਮੋਟਾਪੇ ਦੇ ਲੱਛਣ: 1 ਸਰੀਰ ਦਾ ਫੁਲ ਜਾਣਾ।
2 ਪਸੀਨਾ ਘੱਟ ਆਉਦਾ ਹੈ ਅਤੇ ਚਮੜੀ ਖੁਸ਼ਕ ਤੇ ਮੋਟੀ ਹੋ ਜਾਦੀ ਹੈ।
3 ਨੀਦ ਅਤੇ ਸੁਸਤੀ ਵੱਧ ਜਾਦੀ ਹੈ ਤੇ ਭੁੱਖ ਵੱਧ ਜਾਦੀ ਹੈ।
4 ਮੋਟਾਪੇ ਕਾਰਨ ਸਰੀਰ ਦੀ ਚੁਸਤੀ ਦਰੁਸਤੀ ਤਾ ਖਤਮ ਹੋ ਹੀ ਜਾਦੀ ਹੈ, ਨਾਲ ਦੇ ਨਾਲ ਸਰੀਰ ਦੀਆ ਹੱਡੀਆ ਉਪਰ ਵਾਧੂ ਭਾਰ ਪੈਣ ਕਾਰਨ ਜੋੜਾ ਦੇ ਦਰਦ ਵੀ ਸ਼ੁਰੂ ਹੋ ਜਾਦੇ ਹਨ।

ਮੋਟਾਪਾ ਹੋਣ ਦੇ ਕਾਰਨ :
1. ਮੋਟਾਪਾ ਪੀੜ੍ਹੀ ਦਰ ਪੀੜ੍ਹੀ ਵੀ ਚੱਲ ਸਕਦਾ ਹੈ ਜਾਂ ਪਰਿਵਾਰਕ ਕਾਰਨ ਵੀ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।
2. ਕੁਝ ਪਰਿਵਾਰਾਂ ਵਿੱਚ ਆਦਤ ਵਜੋਂ ਹੀ ਸੁਆਦੀ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਦਿਨ ’ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੁਝ ਨਾ ਕੁਝ ਖਾਣ ਦੀ ਆਦਤ ਬਣ ਜਾਂਦੀ ਹੈ ਜਿਸ ਨਾਲ ਸਰੀਰ ਵਿੱਚ ਜ਼ਿਆਦਾ ਮਾਤਰਾ ’ਚ ਕੈਲੋਰੀ ਪੁੱਜਦੀ ਹੈ ਅਤੇ ਵਜ਼ਨ ਵਧਦਾ ਜਾਂਦਾ ਹੈ।
3.ਚਿਪਸ, ਬਰਗਰ, ਪੀਜਾ ਵਰਗੇ ਖਾਦ ਪਦਾਰਥਾਂ ਨਾਲ ਮੋਟਾਪਾ ਹੁੰਦਾ ਹੈ ।
4.ਅੱਜ-ਕੱਲ੍ਹ ਜ਼ਿਆਦਾਤਰ ਮੋਟਾਪੇ ਦਾ ਕਾਰਨ ਆਰਾਮ ਤਲਬ ਜ਼ਿੰਦਗੀ, ਕਸਰਤ ਨਾ ਕਰਨਾ ਤੇ ਵਧੇਰੇ ਚਿਕਨਾਈ ਵਾਲੇ ਭੋਜਨ ਦਾ ਸੇਵਨ ਹੈ।
5. ਕੁਝ ਹਾਰਮੋਨਜ਼ ਜਾਂ ਐਨਜ਼ਾਈਮ ਦੇ ਸਰੀਰ ’ਚ ਵਹਾਅ ਸਬੰਧੀ ਗੜਬੜੀਆਂ ਵੀ ਮੋਟਾਪੇ ਦਾ ਕਾਰਨ ਬਣ ਸਕਦੀਆਂ ਹਨ।

-PTC News

  • Share