Fri, Apr 26, 2024
Whatsapp

ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ

Written by  Jashan A -- June 30th 2019 10:38 AM
ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ

ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ

ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ,ਬਰਮਿੰਘਮ: ਅੱਜ ਵਿਸ਼ਵ ਕੱਪ 2019 'ਚ ਅੱਜ ਸਭ ਤੋਂ ਅਹਿਮ ਮੁਕਾਬਲੇ 'ਚ ਇੰਗਲੈਂਡ ਭਾਰਤ ਨਾਲ ਭਿੜੇਗਾ। ਸੁਪਰ ਸੰਡੇ ਨੂੰ ਖੇਡਿਆ ਜਾਣ ਵਾਲਾ ਇਹ ਮਹਾ ਮੁਕਾਬਲਾ ਇੰਗਲੈਂਡ ਦੀ ਟੀਮ ਲਈ ਕਾਫੀ ਅਹਿਮ ਹੈ।

ਇੰਗਲੈਂਡ ਦੀ ਟੀਮ ਜੇਕਰ ਇਸ ਮੈਚ 'ਚ ਹਾਰੀ ਤਾਂ ਸੈਮੀਫਾਈਨਲ ਦੀ ਰੇਸ ਤੋਂ ਲਗਭਗ ਬਾਹਰ ਹੋ ਜਾਵੇਗੀ।ਭਾਰਤੀ ਟੀਮ ਇਸ ਟੂਰਨਾਮੈਂਟ 'ਚ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਅਜੇ ਤਕ ਇਕ ਵੀ ਮੈਚ ਨਹੀਂ ਗੁਆਇਆ ਹੈ।ਵਰਲਡ ਕੱਪ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 6 ਮੈਚ ਦੇ ਰਿਜ਼ਲਟ ਆਏ ਹਨ ਅਤੇ ਚੇਜ਼ ਕਰਦੇ ਹੋਏ ਸਿਰਫ ਇਕ ਵਾਰ ਹੀ ਜਿੱਤ ਮਿਲੀ ਹੈ। ਹੋਰ ਪੜ੍ਹੋ: ਚੇੱਨਈ 'ਚ ਪਾਣੀ ਦੀ ਕਿੱਲਤ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਲੋਕ ਇੰਗਲੈਂਡ ਅਤੇ ਭਾਰਤ ਵਿਚਾਲੇ ਇਹ 100ਵਾਂ ਵਨ-ਡੇ ਮੈਚ ਹੈ। ਦੋਹਾਂ ਟੀਮਾਂ ਵਿਚਾਲੇ ਅਜੇ ਤਕ 99 ਮੁਕਾਬਲੇ ਹੋਏ ਹਨ। ਇਨ੍ਹਾਂ 'ਚੋਂ 53 ਮੈਚ ਭਾਰਤ ਨੇ ਜਿੱਤੇ ਹਨ ਜਦਕਿ ਇੰਗਲੈਂਡ ਨੇ 41 ਮੈਚ ਜਿੱਤੇ ਹਨ। 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। 2 ਮੈਚ ਟਾਈ ਰਹੇ ਹਨ।ਇਸ ਪਿੱਚ 'ਤੇ ਪਿਛਲੇ 5 ਮੈਚਾਂ ਦੀ 7 ਪਾਰੀਆਂ 'ਚ 250 ਤੋਂ ਘੱਟ ਸਕੋਰ ਬਣਿਆ। ਸਾਰੇ ਮੈਚ ਚੇਜ਼ ਕਰਨ ਵਾਲੀ ਟੀਮ ਜਿੱਤੀ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰ ਸਕਦੀ ਹੈ। -PTC News

Top News view more...

Latest News view more...