ਦੇਸ਼

ਪਿਤਾ ਨੇ ਕੁਹਾੜੀ ਨਾਲ 5 ਸਾਲਾ ਮਾਸੂਮ ਦੇ ਕੀਤੇ ਟੁਕੜੇ, ਜਾਣੋ ਪੂਰਾ ਮਾਮਲਾ

By Riya Bawa -- December 04, 2021 2:15 pm

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਅਲੀਰਾਜਪੁਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਿਤਾ ਨੇ ਆਪਣੇ ਬੇਟੇ ਦੇ 7 ਟੁਕੜੇ ਕਰ ਦਿੱਤੇ। ਦੱਸ ਦੇਈਏ ਕਿ ਪਿਤਾ ਨੂੰ ਸ਼ੱਕ ਸੀ ਕਿ ਪੁੱਤਰ ਨੂੰ ਕੋਈ ਭੂਤ ਚੜ੍ਹਿਆ ਹੋਇਆ ਹੈ। ਅਲੀਰਾਜਪੁਰ ਐਸਡੀਓਪੀ ਸ਼ਰਧਾ ਸੋਨਕਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਖਰਖੜੀ ਵਿਚ ਇਕ ਪਿਤਾ ਨੇ ਆਪਣੇ 5 ਸਾਲ ਦੇ ਮਾਸੂਮ ਪੁੱਤਰ ਦੇ ਕੁਹਾੜੀ ਨਾਲ 7 ਟੁਕੜੇ ਕਰ ਕੇ ਕਤਲ ਕਰ ਦਿੱਤਾ। ਦੋਸ਼ੀ ਪਿਤਾ ਦਿਨੇਸ਼ ਨੇ ਪੁੱਛਗਿੱਛ 'ਚ ਦੱਸਿਆ ਕਿ ਉਸ ਦੀ ਪਤਨੀ ਦੀ ਤਬੀਅਤ ਉਸ ਦੇ ਜਨਮ ਤੋਂ ਹੀ ਖਰਾਬ ਸੀ।

ਘਰ ਦਾ ਮਾਹੌਲ ਵੀ ਠੀਕ ਨਹੀਂ ਸੀ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਸਨ। ਦੋਸ਼ੀ ਪਿਤਾ ਨੇ ਦੱਸਿਆ ਕਿ ਇਸ 'ਤੇ ਉਸ ਨੂੰ ਨੇੜਲੇ ਪਿੰਡ ਦੀ ਰਹਿਣ ਵਾਲੀ ਇਕ ਔਰਤ ਮਿਲੀ, ਜਿਸ ਨੂੰ ਉਹ ਆਪਣਾ ਗੁਰੂ ਮਾਤਾ ਮੰਨਦਾ ਹੈ। ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਔਰਤ ਨੇ ਆਪਣੇ ਬੇਟੇ ਨੂੰ ਭੂਤ ਚਿੰਬੜਿਆ ਹੋਇਆ ਦੱਸਿਆ।

ਇਸ ਤੋਂ ਬਾਅਦ ਪਿਤਾ ਨੇ 5 ਸਾਲ ਦੇ ਬੇਟੇ 'ਤੇ ਕੁਹਾੜੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ 7 ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ। ਪੁਲਿਸ ਦੇ ਮੁਤਾਬਿਕ ਮੁਲਜ਼ਮ ਪਿਤਾ ਦਿਨੇਸ਼ ਡਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTC News

  • Share