ਮੁੱਖ ਖਬਰਾਂ

ਕਾਰ ਚਲਾਉਣ ਨੂੰ ਲੈਕੇ ਹੋਈ ਤਕਰਾਰਬਾਜ਼ੀ 'ਚ ਬਾਪ ਵੱਲੋਂ ਪੁੱਤ ਦਾ ਕਤਲ

By Ravinder Singh -- April 02, 2022 9:03 pm

ਗੁਰਦਾਸਪੁਰ : ਕਲਯੁੱਗ ਦੇ ਜ਼ਮਾਨੇ ਵਿੱਚ ਇਨਸਾਨੀ ਰਿਸ਼ਤੇ ਕਿਵੇਂ ਤਾਰ ਤਾਰ ਹੋ ਰਹੇ ਹਨ ਇਸਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਬਟਾਲਾ ਪੁਲਿਸ ਵੱਲੋਂ ਇਕ ਕਤਲ ਨੂੰ ਟਰੇਸ ਕੀਤਾ ਤਾਂ ਪਤਾ ਚੱਲਿਆ ਕਿ ਬੀਤੀ 29 ਮਾਰਚ ਨੂੰ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਮੁਲਿਆਵਾਲ ਵਿੱਚ ਸੜਕ ਦੇ ਨਜ਼ਦੀਕ ਤੋਂ ਇਕ ਨੌਜਵਾਨ ਦੀ ਜੋ ਲਾਸ਼ ਬਰਾਮਦ ਹੋਈ ਸੀ ਉਸ ਦਾ ਕਤਲ ਉਸਦੇ ਆਪਣੇ ਪਿਤਾ ਨੇ ਹੀ ਗੋਲ਼ੀ ਮਾਰਕੇ ਕੀਤਾ ਸੀ।

ਕਾਰ ਚਲਾਉਣ ਨੂੰ ਲੈਕੇ ਹੋਈ ਤਕਰਾਰਬਾਜ਼ੀ 'ਚ ਬਾਪ ਵੱਲੋਂ ਪੁੱਤ ਦਾ ਕਤਲਪੁੱਤਰ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਪਿੱਛੇ ਦਾ ਕਾਰਨ ਸੀ ਕਾਰ ਚਲਾਉਣ ਨੂੰ ਲੈਕੇ ਹੋਇਆ ਝਗੜਾ। ਛਾਣਬੀਣ ਵਿੱਚ ਪਤਾ ਚੱਲਿਆ ਕੇ ਜਸਬੀਰ ਸਿੰਘ ਜੋ ਕੇ ਅਜਨਾਲਾ ਦੇ ਨਜ਼ਦੀਕੀ ਪਿੰਡ ਛੀਨਾ ਕਰਮ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਅਤੇ 28 ਮਾਰਚ ਨੂੰ ਆਪਣੇ ਪੁੱਤਰ ਗਗਨਦੀਪ ਸਿੰਘ ਅਤੇ ਆਪਣੇ ਮਾਮਾ ਗੁਰਦਿਆਲ ਸਿੰਘ ਦੇ ਨਾਲ ਆਪਣੀ ਕਾਰ ਵਿੱਚ ਬੈਠ ਕੇ ਪਠਾਨਕੋਟ ਗੱਡੀ ਖ਼ਰੀਦਣ ਲਈ ਗਏ ਸਨ ਪਰ ਗੱਡੀ ਵੇਚਣ ਵਾਲੇ ਨੇ ਗੱਡੀ ਵੇਚਣ ਤੋਂ ਇਨਕਾਰ ਕਰ ਦਿੱਤਾ।

ਕਾਰ ਚਲਾਉਣ ਨੂੰ ਲੈਕੇ ਹੋਈ ਤਕਰਾਰਬਾਜ਼ੀ 'ਚ ਬਾਪ ਵੱਲੋਂ ਪੁੱਤ ਦਾ ਕਤਲਜਦੋਂ ਇਹ ਤਿੰਨੋ ਜਾਣੇ ਵਾਪਸ ਆਪਣੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿੱਚ ਜਸਬੀਰ ਸਿੰਘ ਦਾ ਆਪਣੇ ਪੁੱਤਰ ਗਗਨਦੀਪ ਸਿੰਘ ਕਾਰ ਚਲਾਉਣ ਨੂੰ ਲੈਕੇ ਆਪਸੀ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਇਸੇ ਬਹਿਸਬਾਜ਼ੀ ਨੇ ਇਸ ਕਦਰ ਸਖ਼ਤ ਰੁੱਖ ਅਖਤਿਆਰ ਕਰ ਲਿਆ ਕੇ ਪਿੰਡ ਮੁਲਿਆਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਨਜ਼ਦੀਕ ਕਾਰ ਰੋਕ ਕੇ ਦੋਵੇਂ ਜਣੇ ਆਪਸ ਵਿੱਚ ਝਗੜਨ ਲੱਗ ਪਏ।

ਕਾਰ ਚਲਾਉਣ ਨੂੰ ਲੈਕੇ ਹੋਈ ਤਕਰਾਰਬਾਜ਼ੀ 'ਚ ਬਾਪ ਵੱਲੋਂ ਪੁੱਤ ਦਾ ਕਤਲਇਸੇ ਦੌਰਾਨ ਜਸਬੀਰ ਸਿੰਘ ਨੇ ਆਪਣੇ ਪੁੱਤਰ ਗਗਨਦੀਪ ਸਿੰਘ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਸੜਕ ਦੇ ਕੋਲ ਸੁੱਟ ਕੇ ਆਪਣੇ ਮਾਮੇ ਗੁਰਦਿਆਲ ਸਿੰਘ ਨਾਲ ਕਾਰ ਰਾਹੀਂ ਆਪਣੇ ਪਿੰਡ ਵਾਪਸ ਚਲੇ ਗਿਆ ਤੇ 30 ਮਾਰਚ ਨੂੰ ਆਪਣੇ ਪਿੰਡ ਘਰ ਵਿੱਚ ਹੀ ਜਸਬੀਰ ਸਿੰਘ ਨੇ ਵੀ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਛਾਣਬੀਣ ਤੋਂ ਬਾਅਦ ਬਟਾਲਾ ਪੁਲਿਸ ਨੇ ਮਾਮਾ ਗੁਰਦਿਆਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇ

  • Share