ਮੁੱਖ ਖਬਰਾਂ

Father's Day: ਗਿੱਪੀ ਗਰੇਵਾਲ ਨੇ ਫਾਦਰਜ਼ ਡੇਅ 'ਤੇ ਆਪਣੇ ਪਿਤਾ ਨਾਲ ਭਾਵੁਕ ਤਸਵੀਰ ਕੀਤੀ ਸ਼ੇਅਰ

By Riya Bawa -- June 19, 2022 12:24 pm

Happy father's day 2022: ਪਿਤਾ ਦਿਵਸ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2022 ਵਿੱਚ 19 ਜੂਨ ਨੂੰ ਪਿਤਾ ਦਿਵਸ (Happy father's day)ਮਨਾਇਆ ਜਾਵੇਗਾ। ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਮੰਮੀ-ਪਾਪਾ ਆਪਣੇ ਬੱਚੇ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ ਕਰਦੇ ਹਨ।

ਅਜਿਹੇ ‘ਚ ਬੱਚੇ ਵੀ ਆਪਣੇ ਮਾਪਿਆਂ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਉਨ੍ਹਾਂ ਨੂੰ ਖ਼ਾਸ ਤੋਹਫੇ ਤੇ ਕਾਰਡਸ ਦੇ ਕੇ ਆਪਣੇ ਮਾਪਿਆਂ ਦਾ ਧੰਨਵਾਦ ਕਰਨ ਦੀ ਕੋਸ਼ਿਸ ਕਰਦੇ ਹਨ। ਅੱਜ ਪੂਰੀ ਦੁਨੀਆ ਫਾਦਰਸ ਡੇਅ ਦਾ ਦਿਨ ਮਨਾ ਰਹੀ ਹੈ। ਦਰਅਸਲ ਇਹ ਦਿਨ ਫਾਦਰਜ਼ ਡੇ ਹੈ ਅਤੇ ਬੱਚੇ ਇਸ ਦਿਨ ਪਿਤਾ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦੇ ਹਨ ਅਤੇ ਉਨ੍ਹਾਂ ਨੂੰ (Happy father's day) ਫਾਦਰਜ਼ ਡੇ ਦੀ ਸ਼ੁਭਕਾਮਨਾਵਾਂ ਦਿੰਦੇ ਹਨ।

ਇਸ ਖਾਸ ਦਿਨ 'ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੇ-ਆਪਣੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਨੇ। ਗਿੱਪੀ ਗਰੇਵਾਲ (Gippy Grewal) ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

ਇਸ ਖਾਸ ਦਿਨ 'ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੇ-ਆਪਣੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਨੇ। ਗਿੱਪੀ ਗਰੇਵਾਲ (Gippy Grewal) ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

ਗਾਇਕ/ਐਕਟਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਤਾ ਦੇ ਨਾਲ ਬਿਤਾਈ ਇੱਕ ਖ਼ੂਬਸੂਰਤ ਯਾਦ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਗਿੱਪੀ ਗਰੇਵਾਲ ਆਪਣੇ ਪਿਤਾ ਦੇ ਹੱਥ ਤੋਂ ਕੇਕ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Happy Father’s Day ..Miss you dad’। ਇਸ ਪੋਸਟ ਉੱਤੇ ਵੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਸੇ ਤਰ੍ਹਾਂ, ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਪਿਤਾ ਦੀ ਤਸਵੀਰ ਟਵੀਟ ਕੀਤੀ ਅਤੇ ਲਿਖਿਆ: "ਹੈਪੀ ਪਿਤਾ ਦਿਵਸ 🙏🏻🙏🏻 28 ਸਾਲ ਪਾਪਾ 🙏🏻 ਮਿਸ ਯੂ ਹਰ ਔਖੇ ਸੋਖੇ ਵੇਲੇ 💔।"

ਪਿਤਾ ਨਾਲ ਭਾਵੁਕ ਤਸਵੀਰ ਕੀਤੀ ਸ਼ੇਅਰ

ਦੂਜੇ ਪਾਸੇ ਗੁਰਲੇਜ ਅਖਤਰ ਨੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ। ਉਸਨੇ ਕੈਪਸ਼ਨ ਦਿੱਤਾ: "#HappyFathersDay dad 💕 "ਤੁਹਾਡੀ ਬਹੁਤ ਯਾਦ ਆ ਰਹੀ ਹੈ ਡੈਡੀ😭😭ਮੈਨੂੰ ਪਤਾ ਹੈ ਕਿ ਤੁਸੀਂ ਕਿਤੇ ਤਾਰੇ ਵਾਂਗ ਚਮਕ ਰਹੇ ਹੋ ਅਤੇ ਤੁਸੀਂ ਮੈਨੂੰ ਆਪਣਾ ਆਸ਼ੀਰਵਾਦ ਦੇ ਰਹੇ ਹੋ। love u so much dad❤️😘"

ਇਸੇ ਤਰ੍ਹਾਂ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਬੱਚਿਆਂ ਨਾਲ ਆਪਣੇ ਪਿਤਾ ਅਤੇ ਪਤੀ ਦੀ ਤਸਵੀਰ ਸਾਂਝੀ ਕੀਤੀ ਹੈ। ਨਾਲ ਹੀ ਉਸਨੇ ਲਿਖਿਆ: "ਇੱਕ ਸੱਚਮੁੱਚ ਅਮੀਰ ਆਦਮੀ ਉਹ ਹੁੰਦਾ ਹੈ ਜਿਸਦੇ ਬੱਚੇ ਉਸ ਨੂੰ ਦੇਖਦੇ ਹੀ ਉਸਦੀ ਬਾਹਾਂ ਵਿੱਚ ਦੌੜ ਜਾਂਦੇ ਹਨ ❤️❤️ ਹੈਪੀ ਫਾਦਰਜ਼ ਡੇ ਡੈਡ ਅਤੇ @vanmysteryman05 ❤️ #ਹੀਰੋ ਹੈਪੀ ਫਾਦਰਜ਼ ਡੇ ਸਾਰਿਆਂ ਨੂੰ!"

ਅਦਾਕਾਰਾ ਨੀਰੂ ਬਾਜਵਾ

-PTC News

  • Share