ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐੱਸਐੱਚਓ ਅਤੇ ਏਐੱਸਆਈ ਗ੍ਰਿਫ਼ਤਾਰ
ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐੱਸਐੱਚਓ ਅਤੇ ਏਐੱਸਆਈ ਗ੍ਰਿਫ਼ਤਾਰ:ਫਾਜ਼ਿਲਕਾ : ਫਾਜ਼ਿਲਕਾ ਵਿਖੇ ਜ਼ਿਲ੍ਹਾ ਪੁਲਿਸ ਕਪਤਾਨ ਨੇ ਪੁਲਿਸ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਜਿਥੇ ਨਸ਼ਾ ਤਸਕਰਾਂ ਦੀ ਮਦਦ ਕਰਨ ਅਤੇ ਰਿਸ਼ਵਤ ਮੰਗਣ ਦੇ ਮਾਮਲੇ 'ਚ ਇੱਕ ਐਸ.ਐਚ.ਓ ਤੇ ਏ.ਐਸ.ਆਈ ਗ੍ਰਿਫ਼ਤਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਇੰਸਪੈਕਟਰ ਗੁਰਜੰਟ ਸਿੰਘ ਐੱਸਐੱਚਓ ਅਤੇ ਏਐੱਸਆਈ ਓਮ ਪ੍ਰਕਾਸ਼ ਨੇ ਉਨ੍ਹਾਂ ਕਥਿਤ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀਹ ਹਜ਼ਾਰ ਰਿਸ਼ਵਤ ਲਈ ਸੀ ,ਜਿਨ੍ਹਾਂ ਨੂੰ ਭਾਰੀ ਮਾਤਰਾ ਵਿਚ ਚੂਰਾ ਪੋਸਤ ਅਤੇ ਤਿੰਨ ਕਾਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਵੀ ਇਸ ਥਾਣੇ ਦੇ ਐਸਐਚਓ ਅਤੇ ਹੋਰ ਮੁਲਾਜ਼ਮ ਰਿਸ਼ਵਤ ਲੈਣ , ਨਾਜਾਇਜ਼ ਹਥਿਆਰ ਰੱਖਣ ਅਤੇ ਹੋਰ ਦੋਸ਼ਾਂ ਅਧੀਨ ਨਾਮਜ਼ਦ ਹੋਣ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਬੂ ਕੀਤੇ ਜਾ ਚੁੱਕੇ ਹਨ।
[caption id="attachment_330789" align="aligncenter" width="300"]
ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐੱਸਐੱਚਓ ਅਤੇ ਏਐੱਸਆਈ ਗ੍ਰਿਫ਼ਤਾਰ[/caption]
ਦੱਸ ਦੇਈਏ ਕਿ ਪੁਲਿਸ ਵੱਲੋਂ ਸਵਿੰਦਰ ਸਿੰਘ ਉਰਫ ਬੱਗੜ ਸੁੱਖਾ ਉਰਫ ਗੱਗੂ ਵਾਸੀਅਨ ਸੋਹਨਗੜ੍ਹ ਰੱਤੇ ਵਾਲਾ ਗਗਨਦੀਪ ਉਰਫ ਗੱਗੂ ਵਿਕਰਮਜੀਤ ਵਾਸੀਆਂ ਨੂੰ ਪਿੰਡ ਮਹਾਲਮ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਐੱਨਡੀਪੀਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ 150 ਕਿਲੋ ਚੂਰਾ ਪੋਸਤ ਅਤੇ ਤਿੰਨ ਕਾਰਾਂ ਸਮੇਤ ਕਾਬੂ ਕੀਤਾ ਸੀ।ਇਸ ਤੋਂ ਬਾਅਦ ਐੱਸਐੱਚਓ ਗੁਰਜੰਟ ਸਿੰਘ ਨੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਸ ਮੁਕੱਦਮੇ ਤੋਂ ਬਚਾਉਣ ਦੇ ਨਾਮ 'ਤੇ 13 ਅਗਸਤ ਨੂੰ ਸਵਿੰਦਰ ਸਿੰਘ ਬੱਗੜ ਦੀ ਰਿਸ਼ਤੇਦਾਰ ਬਿਮਲਾ ਰਾਣੀ ਕੋਲੋਂ 10000 ਰੁਪਏ ਰਿਸ਼ਵਤ ਵਜੋਂ ਲਏ ,ਹਾਲਾਂਕਿ ਰਿਸ਼ਵਤ ਦੇ ਰੂਪ ਵਿੱਚ ਪੰਜਾਹ ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ।
[caption id="attachment_330787" align="aligncenter" width="300"]
ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐੱਸਐੱਚਓ ਅਤੇ ਏਐੱਸਆਈ ਗ੍ਰਿਫ਼ਤਾਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ
ਜਦੋਂ ਅਗਲੇ ਦਿਨ 14 ਅਗਸਤ ਨੂੰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਸਵਿੰਦਰ ਸਿੰਘ ਦੀ ਮਾਤਾ ਪਾਸ਼ੋ ਕੋਲੋਂ ਏਐੱਸਆਈ ਓਮ ਪ੍ਰਕਾਸ਼ ਨੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ।ਇਸ ਦੌਰਾਨ ਜਦੋਂ ਪੁਲਿਸ ਵਾਲੇ ਵਾਰ -ਵਾਰ ਰਿਸ਼ਵਤ ਦੀ ਮੰਗ ਕਰਦੇ ਸਨ ਤਾਂ ਕਥਿਤ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵਿੱਚ ਇਸ ਦੀ ਰਿਕਾਰਡਿੰਗ ਹੁੰਦੀ ਰਹੀ।ਜਿਸ ਤੋਂ ਬਾਅਦ ਰਿਕਾਰਡਿੰਗ ਦੀ ਸ਼ਿਕਾਇਤ ਐਸਐਸਪੀ ਫਾਜ਼ਿਲਕਾ ਕੋਲ ਪਹੁੰਚ ਗਈ ਤਾਂ ਉਨ੍ਹਾਂ ਵੱਲੋਂ ਐੱਸਪੀ ਇਨਵੈਸਟੀਗੇਸ਼ਨ ਦੀ ਲਗਾਈ ਗਈ ਜ਼ਿੰਮੇਵਾਰੀ ਵਿੱਚ ਇਹ ਦੋਵੇਂ ਪੁਲਿਸ ਮੁਲਾਜ਼ਮ ਦੋਸ਼ੀ ਪਾਏ ਗਏ ਸਨ।ਇਨ੍ਹਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
-PTCNews