ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ
ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ:ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ।ਜਿਸ ਕਰਕੇ ਪੁਲਿਸ ਮੁੜ ਚਰਚਾ ਵਿੱਚ ਆ ਗਈ ਹੈ।ਇਹ ਘਟਨਾ ਫਾਜ਼ਿਲਕਾ ਦੇ ਪਿੰਡ ਖਿਓ ਵਾਲੀ ਢਾਬ ਦੀ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ।
[caption id="attachment_223209" align="aligncenter" width="381"]
ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ , ਮੁਫ਼ਤ ਦੀ ਰੋਟੀ ਖਾਣ ਤੋਂ ਬਾਅਦ ਢਾਬੇ ਵਾਲੇ ਨਾਲ ਲਿਆ ਪੰਗਾ ,ਦੇਖੋ ਵੀਡੀਓ[/caption]
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਖਾਕੀ ਵਰਦੀ ਪਾ ਕੇ ਪਹਿਲਾਂ ਤਾਂ ਢਾਬੇ ਤੋਂ ਰੋਟੀ ਰੱਜ ਕੇ ਰੋਟੀ ਖਾਦੀ ਅਤੇ ਜਦੋਂ ਢਾਬਾ ਚਾਲਕਾਂ ਨੇ ਬਣੇ ਤਿੰਨ ਸੌ ਸੱਤਰ ਰੁਪਏ ਦਾ ਬਿੱਲ ਮੰਗਿਆ ਤਾਂ ਵਰਦੀ ਦਾ ਰੋਹਬ ਜਮਾ ਕੇ ਕਥਿਤ ਤੌਰ 'ਤੇ ਪੰਜਾਬ ਪੁਲੀਸ ਮੁਲਾਜ਼ਮਾਂ ਨੇ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ।ਇਸ ਨੂੰ ਲੈ ਕੇ ਓਥੇ ਵਿਵਾਦ ਖੜ੍ਹਾ ਹੋ ਗਿਆ।ਇਸ ਦੌਰਾਨ ਓਥੇ ਮੌਜੂਦ ਇਲਾਕੇ ਦੇ ਹੋਰ ਲੋਕ ਵੀ ਢਾਬਾ ਮਾਲਕ ਦੀ ਹਿਮਾਇਤ ਵਿੱਚ ਅੱਗੇ ਆ ਗੲੇ ਸਨ।ਇਸ ਦੌਰਾਨ ਢਾਬੇ ਵਾਲਾ ਕਹਿਣ ਲੱਗਿਆ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਮੋਬਾਈਲ ਫੋਨ ਸਾਡੇ ਕੋਲ਼ ਰੱਖ ਜਾਓ। ਢਾਬੇ ਦਾ ਮੁਲਾਜ਼ਮ ਕਹਿ ਰਿਹਾ ਹੈ ਕਿ ਸ਼ਰਾਬ ਪੀ ਕੇ ਤੁਸੀਂ ਢਾਬੇ ਅੰਦਰ ਹੀ ਪਿਸ਼ਾਬ ਕਰੀ ਜਾ ਰਹੇ ਸੀ।
[caption id="attachment_223208" align="aligncenter" width="377"] Fazilka Police Employees free bread After dhaba Taken Panga[/caption]
ਇਸ ਦੌਰਾਨ ਪੁਲਸ ਮੁਲਾਜ਼ਮ ਕਹਿਣ ਲੱਗਿਆ ਕਿ ਤਿੰਨ ਸੌ ਸੱਤਰ ਰੁਪਏ ਕਿਵੇਂ ਬਣ ਗਏ ਤਾਂ ਢਾਬਾ ਚਾਲਕ ਕਹਿ ਰਿਹਾ ਹੈ ਕਿ ਰਾਤ ਵੀ ਤੁਸੀਂ ਸਾਰੀ ਰਾਤ ਢਾਬੇ ਵਿੱਚ ਪੲੇ ਰਹੇ ਅਤੇ ਸਵੇਰੇ ਫਿਰ ਚਾਹ ਪੀਤੀ ਹੈ।
https://www.facebook.com/ptcnewsonline/videos/339505186604747/
-PTCNews