13 ਫਰਵਰੀ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਰੇਡੀਓ ਦਿਵਸ ਹੈ, ਜਾਣੋ ਇਤਿਹਾਸ
ਨਵੀਂ ਦਿੱਲੀ: 13 ਫਰਵਰੀ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਰੇਡੀਓ ਨੂੰ ਲੈ ਕੇ ਸਾਡੀਆਂ ਸਿਮਰਤੀਆਂ ਵਿੱਚ ਬਹੁਤ ਕੁਝ ਸਮੋਇਆ ਹੋਇਆ ਹੈ। ਰੇਡੀਓ ਨਾਲ ਸਾਡੀਆਂ ਅਭੁੱਲ ਯਾਦਾਂ ਹੀ ਨਹੀਂ ਕਈ ਸਨੁਹਿਰੀ ਪਲ ਵਿੱਚ ਜੁੜੇ ਹੋਏ ਹਨ। ਸੰਯੁਕਰਤ ਰਾਸ਼ਟਰ ਵਿੱਚ ਰੇਡੀਓ ਨਾਲ ਸੰਬੰਧਿਤ ਕਈ ਵਿਚਾਰ ਚਰਚਾਵਾਂ ਦੇ ਨਾਲ ਹੀ ਕਈ ਪ੍ਰੋਗਰਾਮ ਹੀ ਕੀਤੇ ਜਾਂਦੇ ਹਨ।
ਕੈਨੇਡੀਅਨ ਵਿਗਿਆਨੀ ਰੇਜੀਨਾਲਡ ਫੇਸੇਨਡੇਨ ਨੇ 24 ਦਸੰਬਰ 1906 ਦੀ ਸ਼ਾਮ ਨੂੰ ਜਦੋਂ ਆਪਣੀ ਵਾਇਲਨ ਵਜਾਈ ਅਤੇ ਅਟਲਾਂਟਿਕ ਮਹਾਸਾਗਰ ਵਿੱਚ ਜਾਣ ਵਾਲੇ ਸਾਰੇ ਜਹਾਜ਼ਾਂ ਦੇ ਰੇਡੀਓ ਆਪਰੇਟਰਾਂ ਨੇ ਆਪਣੇ ਰੇਡੀਓ ਸੈੱਟਾਂ 'ਤੇ ਉਹ ਸੰਗੀਤ ਸੁਣਿਆ। ਇਸ ਨੂੰ ਵਿਸ਼ਵ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਦੱਸੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ 1900 ਵਿੱਚ ਇੰਗਲੈਂਡ ਤੋਂ ਅਮਰੀਕਾ ਵਿੱਚ ਵਾਇਰਲੈਂਸ ਸੰਦੇਸ਼ ਭੇਜਣ ਦੀ ਸ਼ੁਰੂਆਤ ਭਾਰਤੀ ਜਗਦੀਸ਼ ਚੰਦਰ ਬਾਸੂ ਅਤੇ ਗੁਗਲੀਏਲਮੋ ਮਾਰਕੋਨੀ ਨੇ ਕੀਤੀ ਹੈ।
ਸਾਲ 2011 ਵਿੱਚ ਯੂਨੈਸਕੋ ਦੀ ਜਨਰਲ ਅਸੈਂਬਲੀ ਦੇ 36ਵੇਂ ਸੈਸ਼ਨ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਵਿਸ਼ਵ ਰੇਡੀਓ ਦਿਵਸ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਵੇਗਾ। ਯੂਨੈਸਕੋ ਦੀ ਜਨਰਲ ਅਸੈਂਬਲੀ ਵਿੱਚ ਲਏ ਗਏ ਇਸ ਫੈਸਲੇ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 14 ਜਨਵਰੀ 2013 ਨੂੰ ਪ੍ਰਵਾਨਗੀ ਦਿੱਤੀ ਸੀ। ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਮਨਾਇਆ ਜਾਂਦਾ ਹੈ।