Mon, Apr 29, 2024
Whatsapp

ਸਰਪੰਚ ਨੇ ਨਸ਼ਾ ਤਸਕਰ ਦੇ ਘਰ ਬੋਲਿਆ ਧਾਵਾ, ਪੂਰੇ ਪਿੰਡ ਸਾਹਮਣੇ ਨਸ਼ੇੜੀ ਪੁੱਤ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ

Written by  Jashan A -- June 22nd 2019 02:29 PM
ਸਰਪੰਚ ਨੇ ਨਸ਼ਾ ਤਸਕਰ ਦੇ ਘਰ ਬੋਲਿਆ ਧਾਵਾ, ਪੂਰੇ ਪਿੰਡ ਸਾਹਮਣੇ ਨਸ਼ੇੜੀ ਪੁੱਤ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ

ਸਰਪੰਚ ਨੇ ਨਸ਼ਾ ਤਸਕਰ ਦੇ ਘਰ ਬੋਲਿਆ ਧਾਵਾ, ਪੂਰੇ ਪਿੰਡ ਸਾਹਮਣੇ ਨਸ਼ੇੜੀ ਪੁੱਤ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ

ਸਰਪੰਚ ਨੇ ਨਸ਼ਾ ਤਸਕਰ ਦੇ ਘਰ ਬੋਲਿਆ ਧਾਵਾ, ਪੂਰੇ ਪਿੰਡ ਸਾਹਮਣੇ ਨਸ਼ੇੜੀ ਪੁੱਤ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ,ਮਮਦੋਟ: ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਜਾਮਾ ਰਖੜਿਆ ਉਤਾੜ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿੰਡ ਦੇ ਸਰਪੰਚ ਵੱਲੋਂ ਪਿੰਡ 'ਚ ਨਸ਼ਾ ਬੰਦ ਕਰਵਾਉਣ ਦੀ ਪ੍ਰਸ਼ਾਸਨ ਨੂੰ ਅਪੀਲ ਕਰ ਰਿਹਾ, ਪਰ ਉਸ ਦਾ ਖੁਦ ਦਾ ਪੁੱਤਰ ਹੀ ਨਸ਼ੇ ਕਰ ਰਿਹਾ ਸੀ, ਜਿਸ ਤੋਂ ਬਾਅਦ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਣ ਲਈ ਉਸ ਦੀ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕਾਂਗਰਸੀ ਸਰਪੰਚ ਨੇ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕਰਦਿਆਂ ਆਪਣੇ ਪੁੱਤਰ ਨੂੰ ਨਸ਼ੇ ਦੀ ਹਾਲਤ 'ਚ ਕਾਬੂ ਕਰ ਲਿਆ ਪਰ ਉਸ ਦੇ ਨਾਲ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪਰ ਸਰਪੰਚ ਤੇ ਆਪਣੇ ਪੁੱਤਰ ਨੂੰ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ। ਹੋਰ ਪੜ੍ਹੋ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ ,ਉਸਦੇ ਪਤੀ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ ਦੱਸ ਦੇਈਏ ਕਿ ਕਾਂਗਰਸੀ ਸਰਪੰਚ ਨੇ ਨਸ਼ਾ ਤਸਕਰਾਂ ਦੇ ਘਰ ਛਾਪੇਮਾਰੀ ਕਰਨ ਲਈ ਪੁਲਿਸ ਨੂੰ ਕਿਹਾ ਸੀ ਪਰ ਪੁਲਿਸ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਸੀ, ਜਿਸ ਕਾਰਨ ਸਰਪੰਚ ਨੇ ਆਪ ਹੀ ਨਸ਼ਾ ਤਸਕਰਾਂ ਨੇ ਘਰ ਧਾਵਾ ਬੋਲ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਅਤੇ ਉਸ ਦੇ ਪੁੱਤਰ ਨੇ ਕਿਹਾ ਕਿ ਫਿਰੋਜ਼ਪੁਰ 'ਚ ਆਮ ਨਸ਼ਾ ਆਮ ਵਿਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। -PTC News


Top News view more...

Latest News view more...