Sat, Apr 27, 2024
Whatsapp

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ ,ਉਸਦੇ ਪਤੀ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ

Written by  Shanker Badra -- October 30th 2018 05:23 PM -- Updated: October 30th 2018 05:26 PM
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ ,ਉਸਦੇ ਪਤੀ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ ,ਉਸਦੇ ਪਤੀ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ ,ਉਸਦੇ ਪਤੀ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ:ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਬੇਟੇ ਨੇ ਜਨਮ ਲਿਆ ਹੈ।ਜਾਣਕਾਰੀ ਅਨੁਸਾਰ ਸਾਨੀਆ ਨੇ ਹੈਦਰਾਬਾਦ ਦੇ ਇੱਕ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਹੈ।ਇਸ ਦੌਰਾਨ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਪਿਤਾ ਬਣਨ ਦੀ ਖ਼ੁਸ਼ੀ ਸਾਂਝੀ ਕੀਤੀ ਹੈ।ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਕਿ ਸਾਨੀਆ ਮਿਰਜ਼ਾ ਨੇ ਮੁੰਡੇ ਨੂੰ ਜਨਮ ਦਿੱਤਾ ਹੈ। ਸ਼ੋਏਬ ਮਲਿਕ ਨੇ ਟਵੀਟ ਵਿਚ ਲਿਖਿਆ, ‘ਐਲਾਨ ਕਰਦੇ ਹੋਏ ਬੇਹੱਦ ਉਤਸ਼ਾਹਿਤ ਹਾਂ। ਮੁੰਡਾ ਹੋਇਆ ਹੈ ਮੇਰੀ ਗਰਲ (ਸਾਨੀਆ ਮਿਰਜਾ) ਬਿਲਕੁੱਲ ਠੀਕ ਹੈ।ਹਮੇਸ਼ਾ ਦੀ ਤਰ੍ਹਾਂ ਹਿੰਮਤ ਨਾਲ ਖੜੀ ਹੈ।ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਤੇ ਵਧਾਈ ਲਈ ਧੰਨਵਾਦ।ਅਸੀ ਤੁਹਾਡੇ ਸਾਰਿਆਂ ਦੇ ਸ਼ੁਕਰ ਗੁਜ਼ਾਰ ਹਾਂ।’ਇਸ ਦੇ ਨਾਲ ਹੀ ਸ਼ੋਏਬ ਨੇ ਹੈਸ਼ਟੈਗ # BabyMirzaMalik ਵੀ ਲਿਖਿਆ ਹੈ। ਜ਼ਿਕਰਯੋਗ ਹੈ ਕਿ ਸਾਨੀਆ ਅਤੇ ਸ਼ੋਏਬ ਨੇ ਸਾਲ 2010 ਵਿਚ ਵਿਆਹ ਕੀਤਾ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ।ਬੱਚੇ ਦੇ ਜਨਮ ਤੋਂ ਪਹਿਲਾਂ ਸਾਨੀਆ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਦੇ ਨਾਂ ਨਾਲ ਮਿਰਜ਼ਾ ਅਤੇ ਮਲਿਕ ਦੋਵੇਂ ਹੀ ਜੁੜਨਗੇ।ਪਾਕਿਸਤਾਨੀ ਕ੍ਰਿਕੇਟਰ ਨਾਲ ਵਿਆਹ ਕਰਨ ਦੇ ਕਾਰਨ ਸਾਨੀਆ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਵੀ ਕੀਤਾ ਗਿਆ ਸੀ।ਹਾਲਾਂਕਿ ਸਾਨੀਆ ਨੇ ਸਾਰੀਆਂ ਪ੍ਰਸਥਿਤੀਆਂ ਦਾ ਹਿੰਮਤ ਨਾਲ ਸਾਹਮਣਾ ਕੀਤਾ।

-PTCNews

Top News view more...

Latest News view more...