ਮਨੋਰੰਜਨ ਜਗਤ

Fighter Release Date :ਦੀਪਿਕਾ ਪਾਦੂਕੋਣ-ਰਿਤਿਕ ਰੋਸ਼ਨ ਦੀ ਫਿਲਮ 'ਫਾਈਟਰ' ਕਦੋ ਹੋਵੇਗੀ ਰਿਲੀਜ਼

By Manu Gill -- March 11, 2022 1:00 pm

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਦੱਸ ਦੇਈਏ ਦੋਵੇਂ ਫਿਲਮ 'ਫਾਈਟਰ' 'ਚ ਨਜ਼ਰ ਆਉਣ ਵਾਲੇ ਹਨ। ਦੀਪਿਕਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਸਦੇ ਨਾਲ ਦੱਸ ਦੇਈਏ ਕੀ ਅਨਿਲ ਕਪੂਰ ਵੀ ਫਿਲਮ ਦਾ ਹਿੱਸਾ ਹੋਣਗੇ।ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਫਿਲਮ 28 ਸਤੰਬਰ 2023 ਨੂੰ ਰਿਲੀਜ਼ ਹੋਵੇਗੀ।

ਦੀਪਿਕਾ-ਪਾਦੂਕੋਣ-ਰਿਤਿਕ-ਰੋਸ਼ਨ-ਦੀ-ਫਿਲਮ-'ਫਾਈਟਰ'-ਕਦੋ-ਹੋਵੇਗੀ-ਰਿਲੀਜ਼

ਰਿਤਿਕ, ਜਿਸ ਨੂੰ ਇਕ ਪਾਸੇ ਗ੍ਰੀਕ ਗੌਡ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਦੀਪਿਕਾ ਪਾਦੂਕੋਣ। ਦੇਖਣਾ ਇਹ ਹੋਵੇਗਾ ਕਿ ਦੋਵਾਂ ਦੀ ਕੈਮਿਸਟਰੀ ਪਰਦੇ 'ਤੇ ਕਿੰਨਾ ਧਮਾਲ ਮਚਾਵੇਗੀ। ਬਾਲੀਵੁੱਡ ਇੰਡਸਟਰੀ 'ਤੇ ਐਕਸ਼ਨ ਫਿਲਮਾਂ ਦਾ ਦਬਦਬਾ ਹੈ। ਹੁਣ ਤਾਂ ਅਦਾਕਾਰਾ ਵੀ ਫਿਲਮਾਂ 'ਚ ਐਕਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਇੰਡਸਟਰੀ ਦੀ ਟ੍ਰੈਂਡ ਸੇਟਰ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਹਰ ਤਰ੍ਹਾਂ ਦੇ ਰੋਲ ਕਰਨਾ ਪਸੰਦ ਹੈ।

 

View this post on Instagram

 

A post shared by Deepika Padukone (@deepikapadukone)

ਹਿਸਟੋਰਿਕ ਫਿਲਮਾਂ ਦਾ ਹਿੱਸਾ ਬਣਨ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਐਕਸ਼ਨ ਫਿਲਮਾਂ 'ਚ ਵੀ ਆਪਣਾ ਰਾਹ ਬਣਾ ਰਹੀ ਹੈ। 'ਪਠਾਨ' 'ਚ ਉਸ ਦਾ ਐਕਸ਼ਨ ਦੇਖਣ ਨੂੰ ਮਿਲੇਗਾ ਅਤੇ ਨਾਲ ਹੀ ਉਹ ਰਿਤਿਕ ਰੋਸ਼ਨ ਨਾਲ ਫਿਲਮ 'ਫਾਈਟਰ' 'ਚ ਵੀ ਐਕਸ਼ਨ ਕਰਦੀ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਕੁਝ ਦਿਨ ਪਹਿਲਾਂ ਦੀਪਿਕਾ ਅਤੇ ਰਿਤਿਕ ਦੀ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।

ਦੀਪਿਕਾ-ਪਾਦੂਕੋਣ-ਰਿਤਿਕ-ਰੋਸ਼ਨ-ਦੀ-ਫਿਲਮ-'ਫਾਈਟਰ'-ਕਦੋ-ਹੋਵੇਗੀ-ਰਿਲੀਜ਼

ਫਿਲਮ 'ਚ ਰਿਤਿਕ ਰੋਸ਼ਨ ਭਾਰਤੀ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਕ ਇੰਟਰਵਿਊ 'ਚ ਸਿਧਾਰਥ ਆਨੰਦ ਨੇ ਦੀਪਿਕਾ ਦੇ ਰੋਲ ਬਾਰੇ ਦੱਸਦੇ ਹੋਏ ਕਿਹਾ ਕਿ ਦੀਪਿਕਾ ਫਿਲਮ 'ਚ ਆਪਣੇ ਕੋ-ਸਟਾਰ ਰਿਤਿਕ ਨਾਲ ਕਾਫੀ ਐਕਸ਼ਨ ਕਰਦੀ ਨਜ਼ਰ ਆਵੇਗੀ। ਤੁਸੀਂ ਦੇਖੋਗੇ ਕਿ ਦੋਵੇਂ ਐਕਸ਼ਨ ਸੀਨ ਕਰਦੇ ਨਜ਼ਰ ਆਉਣਗੇ, ਕਿਉਂਕਿ ਦੋਵੇਂ ਇਕ ਹੀ ਸੀਨ ਦਾ ਹਿੱਸਾ ਹੋਣਗੇ। ਇਹ ਫਿਲਮ ਅਭਿਨੇਤਾ ਅਤੇ ਅਭਿਨੇਤਰੀ ਦੇ ਐਕਸ਼ਨ ਨੂੰ ਲੈ ਕੇ ਬਹੁਤ ਲਾਭਕਾਰੀ ਹੈ।

ਦੀਪਿਕਾ-ਪਾਦੂਕੋਣ-ਰਿਤਿਕ-ਰੋਸ਼ਨ-ਦੀ-ਫਿਲਮ-'ਫਾਈਟਰ'-ਕਦੋ-ਹੋਵੇਗੀ-ਰਿਲੀਜ਼

ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ 'ਘੇਰਾਈਆਂ' 'ਚ ਅਨੰਨਿਆ ਪਾਂਡੇ, ਸਿਧਾਰਥ ਚਤੁਰਵੇਦੀ ਅਤੇ ਧੀਰਿਆ ਕਰਵਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਰਿਤਿਕ ਰੋਸ਼ਨ ਨੇ ਹਾਲ ਹੀ 'ਚ ਫਿਲਮ 'ਵਿਕਰਮ ਵੇਧਾ' ਦੀ ਸ਼ੂਟਿੰਗ ਪੂਰੀ ਕੀਤੀ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਕੈਬਿਨਟ ਮੰਤਰੀਆਂ ਸਣੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

-PTC News

  • Share