ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ
ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ:ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਪੰਜਾਬੀ ਅਤੇ ਬਾਲੀਵੁੱਡ ਫਿਲਮੀ ਸਿਤਾਰਿਆਂ ਨੇ ਐਂਟਰੀ ਕਰ ਦਿੱਤੀ ਹੈ।ਇਹ ਪੰਜਾਬੀ ਸਿਨੇਮਾ ਦਾ ਸਭ ਤੋਂ ਵੱਡਾ ਫਿਲਮ ਅਵਾਰਡਜ਼ ਹੋ ਰਿਹਾ ਹੈ।ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਹੁੰਚੇ ਹਨ।ਜਿਨ੍ਹਾਂ ਦੇ ਵਿੱਚ ਪੰਜਾਬੀ ਦੇ ਅਦਾਕਾਰ ਯੋਗਰਾਜ ਸਿੰਘ ,ਗੈਵੀ ਚਾਹਲ,ਰੁਬੀਨਾ ਬਾਜਵਾ,ਡੌਲੀ ਗੋਲੀਰੀਆ ਤੇ ਬਾਲੀਵੁੱਡ ਦੇ ਵੱਡੇ ਦਿਗਜ਼ ਪ੍ਰੇਮ ਚੋਪੜਾ ਪਹੁੰਚੇ ਹਨ।ਇਸ ਤੋਂ ਇਲਾਵਾ ਪੰਜਾਬੀ ਐਂਕਰ ਸਤਿੰਦਰ ਸੱਤੀ,ਕਮੇਡੀਅਨ ਕਲਾਕਾਰ ਬਿੰਨੂ ਢਿੱਲੋਂ ਵੀ ਪਹੁੰਚੇ ਹਨ।ਜਿਨ੍ਹਾਂ ਨੇ ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਆ ਕੇ ਦਰਸ਼ਕਾਂ ਦਾ ਭਰਭੂਰ ਮੰਨੋਰਜਨ ਕਰਨਾ ਹੈ।ਇਸ ਤੋਂ ਇਲਾਵਾ ਪੁੰਜਾਬੀ ਦੇ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ,ਮਸ਼ਹੂਰ ਅਦਾਕਾਰਾ ਅਮਨ ਧਾਲੀਵਾਲ,ਪਰਮੀਸ਼ ਵਰਮਾ ,ਪੰਜਾਬੀ ਦੇ ਵੱਡੇ ਗਾਇਕ ਸੁਰਿੰਦਰ ਸਿੰਦਾ ,ਗਾਇਕ ਫਿਰੋਜ਼ਖਾਨ ਵੀ ਪਹੁੰਚੇ ਹਨ।ਜਿਨ੍ਹਾਂ ਦੀ ਸਟੇਜ਼ 'ਤੇ ਖੂਬ ਰੌਣਕਾਂ ਲਗਾਉਣੀਆਂ ਹਨ। -PTCNews