ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ 'ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ ਚਿੰਤਾ
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਜਿਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਕੋਰੋਨਾ ਪੈਰ ਪਸਾਰ ਰਿਹਾ ਹੈ ਜਿਥੇ ਨਿਤ ਦਿਨ ਸੈਂਕੜੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ , ਜੇਕਰ ਗੱਲ ਕੀਤੀ ਜਾਵੇ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਖ਼ਤਰਨਾਕ ਕੋਰੋਨਾ ਨੇ ਜਿੱਥੇ ਸੋਮਵਾਰ ਨੂੰ 8 ਪੀੜਤਾਂ ਦੀ ਜਾਨ ਲੈ ਲਈ, ਉਥੇ ਹੀ 350 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਵੀ ਆਈ ਹੈ।
Read More : PSEB declares Class 5 Board Result 2021
ਸਿਹਤ ਮਹਿਕਮੇ ਨੂੰ ਐਤਵਾਰ 7726 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 574 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 7784 ਹੋਰ ਲੋਕਾਂ ਦੇ ਸੈਂਪਲ ਲਏ।

Read more :ਬੋਰਿਸ ਜੌਨਸਨ ਨੇ ਸਿੱਖ ਪਾਇਲਟ ਦੀ ਕੀਤੀ ਪ੍ਰਸ਼ਸੰਸਾ, ਮਦਦ ਲਈ ਕਿਹਾ ਸ਼ੁਕਰੀਆ
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨਾਲ ਅੱਜ ਜਿੱਥੇ 8 ਜਣਿਆਂ ਦੀ ਮੌਤ ਹੋ ਗਈ ਹੈ ,ਉੱਥੇ 401 ਨਵੇਂ ਪਾਜ਼ੀਟਿਵ ਕੇਸ ਆਏ ਹਨ। 165 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਮੀਡੀਆ ਅਨੁਸਾਰ ਇਸ ਵਕਤ 2269 ਸਰਗਰਮ ਕੇਸ ਹਨ ਜਦਕਿ 165 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 13 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 2, ਦਿਉਣਖੇੜਾ 1, ਮੱਲਣ 1, ਬਰੀਵਾਲਾ 1, ਭਲਾਈਆਣਾ 1, ਗਿੱਦੜਬਾਹਾ 1, ਕਿੱਲਿਆਂਵਾਲੀ 1, ਬਾਂਮ 1, ਫੱਤਾ ਖੇੜਾ 1, ਖੁੱਡੀਆਂ 1, ਦੋਦਾ 1 ਅਤੇ ਸਦਰਵਾਲਾ ਦਾ 1 ਮਰੀਜ਼ ਸ਼ਾਮਿਲ ਹੈ। ਜਦਕਿ 310 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।