Fri, Apr 26, 2024
Whatsapp

ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

Written by  Shanker Badra -- October 13th 2021 11:36 AM
ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਮੁੰਬਈ : ਮੁੰਬਈ ਦੇ ਕੁਰਲਾ ਵਿੱਚ ਇੱਕ ਸੁਸਾਇਟੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਉੱਥੇ ਖੜ੍ਹੇ ਘੱਟੋ -ਘੱਟ 20 ਮੋਟਰਸਾਈਕਲ ਸੜ ਗਏ। ਹਨ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। [caption id="attachment_541510" align="aligncenter" width="300"] ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ[/caption] ਇਹ ਘਟਨਾ ਕੁਰਲਾ ਦੇ ਨਹਿਰੂ ਨਗਰ ਸਥਿਤ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਵਾਪਰੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਆ ਕੇ ਸਾਰੇ ਮੋਟਰਸਾਈਕਲਾਂ ਵਿੱਚ ਲੱਗੀ ਅੱਗ ਨੂੰ ਬੁਝਾਇਆ। ਹਾਲਾਂਕਿ ਉਦੋਂ ਤੱਕ ਸਾਰੇ ਵਾਹਨ ਸੜ ਚੁੱਕੇ ਸਨ। [caption id="attachment_541512" align="aligncenter" width="300"] ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ[/caption] ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। [caption id="attachment_541511" align="aligncenter" width="300"] ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ[/caption] ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਦੀ ਘਟਨਾ ਕਿਵੇਂ ਵਾਪਰੀ। ਸ਼ੱਕ ਹੈ ਕਿ ਅਜਿਹਾ ਸਿਗਰਟ ਸੁੱਟਣ ਕਾਰਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...