Fri, Apr 19, 2024
Whatsapp

ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ   

Written by  Shanker Badra -- March 20th 2021 11:57 AM
ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ   

ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ   

ਨਵੀਂ ਦਿੱਲੀ : ਦਿੱਲੀ ਤੋਂ ਲਖਨਊ ਜਾ ਰਹੀ ਲਖਨਊ ਸ਼ਤਾਬਦੀ ਐਕਸਪ੍ਰੈਸ (Delhi-Lucknow Shatabdi Express) ਦੇ ਜਨਰੇਟਰ ਕਾਰ ਵਿਚ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਕਾਰਨ ਰੇਲ ਗੱਡੀ ਗਾਜ਼ੀਆਬਾਦ ਸਟੇਸ਼ਨ ਤੋਂ 1 ਘੰਟਾ 35 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ, ਕਿਉਂਕਿ ਅੱਗ 'ਤੇ ਕਾਬੂ ਪਾਉਣ ਲਈ ਕਾਫ਼ੀ ਸਮਾਂ ਲੱਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ  [caption id="attachment_482922" align="aligncenter" width="700"]Fire breaks out on Delhi-Lucknow Shatabdi Express at Ghaziabad station ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ[/caption] ਜਾਣਕਾਰੀ ਅਨੁਸਾਰ ਗਾਜ਼ੀਆਬਾਦ ਰੇਲਵੇ ਸਟੇਸ਼ਨ (Ghaziabad railway station) 'ਤੇ ਖੜੀ ਸ਼ਤਾਬਦੀ ਦੀ ਪਾਰਸਲ ਕੋਚ (Parcel Coach Fire) ਵਿਚ ਅਚਾਨਕ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ। ਕੁਝ ਸਮੇਂ ਬਾਅਦ ਖ਼ਬਰ ਆਈ ਹੈ ਕਿ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ। [caption id="attachment_482924" align="aligncenter" width="700"]Fire breaks out on Delhi-Lucknow Shatabdi Express at Ghaziabad station ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ[/caption] ਅੱਗ ਬੁਝਾਉਣ ਲਈ ਗਾਜਿਆਬਾਦ ਸਟੇਸ਼ਨ 'ਤੇ ਫਾਇਰ ਕਰਮਚਾਰੀਆਂ ਨੂੰ ਬੁਲਾਇਆ ਗਿਆ। ਰੇਲਵੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।ਫਿਲਹਾਲ ਪ੍ਰਭਾਵਤ ਕੋਚ ਨੂੰ ਅਲੱਗ ਕਰ ਦਿੱਤਾ ਗਿਆ ਹੈ। [caption id="attachment_482921" align="aligncenter" width="591"]Fire breaks out on Delhi-Lucknow Shatabdi Express at Ghaziabad station ਗਾਜ਼ੀਆਬਾਦ: ਲਖਨਊ ਸ਼ਤਾਬਦੀ ਐਕਸਪ੍ਰੈਸ ਦੇ ਜਨਰੇਟਰ ਕਾਰ ਨੂੰ ਲੱਗੀ ਅੱਗ ,ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਦੱਸ ਦੇਈਏ ਕਿ ਰੇਲ ਗੱਡੀ ਸਵੇਰੇ 6:41 ਵਜੇ ਗਾਜ਼ੀਆਬਾਦ ਸਟੇਸ਼ਨ ਪਹੁੰਚੀ ਅਤੇ ਅੱਗ ਬੁਝਾਊ ਯੰਤਰਾਂ ਵੱਲੋਂ ਧੂੰਆਂ ਬੁਝਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਪ੍ਰਭਾਵਿਤ ਕੋਚ ਨੂੰ ਰੇਲ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਰੇਲ ਨੂੰ ਫਿਰ ਸਵੇਰੇ 8:20 ਵਜੇ ਰਵਾਨਾ ਕੀਤਾ ਗਿਆ ਹੈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...