ਮੋਗਾ 'ਚ ਖੜ੍ਹੇ ਟਰੱਕ ਨੂੰ ਲੱਗੀ ਅੱਗ, ਦੇਖਦੇ -ਦੇਖਦੇ ਨਿਲਕੇ ਅੱਗ ਦੇ ਭਾਂਬੜ

By Shanker Badra - May 28, 2020 4:05 pm

ਮੋਗਾ 'ਚ ਖੜ੍ਹੇ ਟਰੱਕ ਨੂੰ ਲੱਗੀ ਅੱਗ, ਦੇਖਦੇ -ਦੇਖਦੇ ਨਿਲਕੇ ਅੱਗ ਦੇ ਭਾਂਬੜ:ਮੋਗਾ : ਮੋਗਾ 'ਚ ਲੁਧਿਆਣਾ ਰੋਡ 'ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਇੱਕ  ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਦੇਖਦੇ -ਦੇਖਦੇ ਅੱਗ ਦੀਆਂ ਲਪਟਾਂ ਨੇ ਸਾਰੇ ਟਰੱਕ ਨੂੰ ਆਪਣੀ ਲਪੇਟ 'ਚ ਲੈ ਲਿਆ।

ਇਸ ਦੌਰਾਨ ਟਰੱਕ ਦੇ ਡਰਾਇਵਰ ਅਤੇ ਹੋਰ ਲੋਕਾਂ ਨੇ ਅੱਗ ਨੂੰ ਬੁਝਾਉਣ ਲਈ ਪੂਰੀ ਕੋਸ਼ਿਸ਼ਾਂ ਸੀ ਪਰ ਅੱਗ ਤੇਜ਼ ਹੋਣ ਕਰਕੇ ਵੱਧਦੀ ਹੀ ਗਈ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪੁੱਜੀ ਤੇ ਅੱਗ ਨੂੰ ਕਾਬੂ ਪਾਇਆ ਪਰ ਉਦੋਂ ਤੱਕ ਟਰੱਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ।
-PTCNews

adv-img
adv-img