Sun, Jul 20, 2025
Whatsapp

ਪੰਜਾਬ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਨੂੰ ਦਿੱਤੀਆਂ 5 ਗਰੰਟੀਆਂ

Reported by:  PTC News Desk  Edited by:  Riya Bawa -- December 07th 2021 07:36 PM
ਪੰਜਾਬ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਨੂੰ ਦਿੱਤੀਆਂ 5 ਗਰੰਟੀਆਂ

ਪੰਜਾਬ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਨੂੰ ਦਿੱਤੀਆਂ 5 ਗਰੰਟੀਆਂ

ਹੁਸ਼ਿਆਰਪੁਰ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹਨ। ਇਸ ਵਿਚਾਲੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਵਿਚ ਦਲਿਤ ਭਾਈਚਾਰੇ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਪੰਜ ਗਰੰਟੀਆਂ ਵੀ ਦਿੱਤੀਆਂ।ਕੇਜਰੀਵਾਲ ਨੇ ਕਿਹਾ,"ਅੱਜ ਪੰਜਾਬ ਦੇ ਪੂਰੇ ਦਲਿਤ ਭਾਈਚਾਰੇ ਵੱਲ ਦੇਖੋ ਕਿਸੇ ਵੀ ਸਰਕਾਰ ਨੇ ਇਨ੍ਹਾਂ ਬਾਰੇ ਕੁਝ ਨਹੀਂ ਸੋਚਿਆ। ਬਾਬਾ ਸਾਹਿਬ ਅੰਬੇਦਕਰ ਨੇ ਬਹੁਤ ਸੰਘਰਸ਼ ਕੀਤਾ, ਉਨ੍ਹਾਂ ਨੇ 64 ਮਾਸਟਰ ਡਿਗਰੀਆਂ ਲਈਆਂ ਸੀ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਇਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕੀਤਾ ਕਿਉਂਕਿ ਗ਼ਰੀਬਾਂ ਤੇ ਐਸਐਸੀ ਭਾਈਚਾਰੇ ਦੇ ਬੱਚੇ ਇੱਥੇ ਪੜ੍ਹਦੇ ਹਨ।" ਕੇਜਰੀਵਾਲ ਨੇ ਕਿਹਾ,"ਦਿੱਲੀ ਦੇ ਸਕੂਲ ਦੇਖੋ, ਅੱਜ ਪ੍ਰਾਈਵੇਟ ਸਕੂਲ ਵਾਂਗ ਹਨ। ਦਿੱਲੀ ਵਿੱਚ ਜੈ ਭੀਮ ਸਕੀਮ ਚਲਾਈ ਹੈ ਜਿਸ ਤਹਿਤ ਕੋਈ ਵੀ ਕੋਚਿੰਗ ਲਈ ਜਾ ਸਕਦੀ ਹੈ। ਦਿੱਲੀ ਵਿੱਚ ਜਿਹੜੇ ਐਸਸੀ ਸਟੂਡੈਂਟਸ ਵਿਦੇਸ਼ ਪੜ੍ਹਾਈ ਕਰਨ ਜਾਂਦੇ ਨੇ, ਸਾਰਾ ਖਰਚਾ ਦਿੱਲੀ ਸਰਕਾਰ ਕਰਦੀ ਹੈ।" ਕੈਪਟਨ ਤੇ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ, "ਕੈਪਟਨ ਨੇ ਫਾਰਮ ਭਰਵਾਏ ਪਰ ਕਿਸੇ ਨੂੰ ਨੌਕਰੀ ਨਹੀਂ ਮਿਲੀ। ਚੰਨੀ ਵੀ 5 ਮਰਲੇ ਦੇ ਪਲਾਟ ਦੇਣ ਲਈ ਫਾਰਮ ਭਰਵਾ ਰਹੇ ਹਨ। ਮੈਂ ਚੰਨੀ ਸਾਬ ਨੂੰ ਕਹਿਣਾ ਚਾਹੁੰਦਾ ਹੈ ਕਿ ਜਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਇਹ ਪਲਾਟ ਦੇ ਦਿਓ, ਨਹੀਂ ਤਾਂ ਸਾਡੀ ਸਰਕਾਰ ਆਉਣ ਤੇ ਇਹ ਪਲਾਟ ਅਸੀਂ ਦੇਵਾਂਗੇ।" ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਨੂੰ ਦਿੱਤੀਆਂ 5 ਗਰੰਟੀਆਂ 1. ਮੁਫ਼ਤ ਫਸਟ ਕਲਾਸ ਸਿੱਖਿਆ 2. ਕਿਸੇ ਵੀ ਕੋਚਿੰਗ ਦੀ ਫ਼ੀਸ ਆਪ ਸਰਕਾਰ ਦੇਵੇਗੀ 3. ਵਿਦੇਸ਼ ਪੜ੍ਹਾਈ ਦਾ ਖਰਚਾ ਅਸੀਂ ਕਰਾਂਗੇ 4. ਭਾਵੇਂ ਕੋਈ ਵੀ ਬਿਮਾਰੀ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਹੋਵੇ, ਸਾਰਾ ਖਰਚਾ ਸਰਕਾਰ ਕਰੇਗੀ। 5.1000 ਰੁਪਏ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਦਿੱਤਾ ਜਾਏਗਾ। -PTC News


Top News view more...

Latest News view more...

PTC NETWORK
PTC NETWORK