ਹੋਲਾ ਮਹੱਲਾ ਮੌਕੇ ਸੰਗਤਾਂ ਦਾ ਵਿਰਾਸਤ-ਏ-ਖਾਲਸਾ 'ਚ ਆਇਆ ਹੜ, ਵੇਖੋ ਖ਼ਾਸ ਤਸਵੀਰਾਂ
ਸ੍ਰੀ ਅਨੰਦਪੁਰ ਸਾਹਿਬ: ਦੇਸ਼ ਭਰ ਵਿੱਚ ਹੋਲੀ ਦਾ ਤਿਆਰ ਮਨਾਇਆ ਜਾ ਰਿਹਾ ਹੈ। ਉੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹੋਲਾ ਮਹੱਲਾ ਨੂੰ ਲੈ ਕੇ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆ ਹਨ। ਸੰਗਤਾਂ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਵੇਖਣ ਲਈ ਲੰਬੀਆ ਲਾਈਨਾਂ ਲੱਗੀਆ ਹੋਈਆ ਹਨ।
ਸੰਗਤਾਂ ਵੱਲੋਂ ਸਿੱਖ ਇਤਿਹਾਸ ਨੂੰ ਦਰਸਾਉਂਦੀਆ ਕਲਾ ਕ੍ਰਿਤੀਆ ਵੇਖੀਆ ਜਾ ਰਹੀਆ ਹਨ।
ਵਿਰਾਸਤ-ਏ-ਖਾਲਸਾ ਦੇ ਬਾਹਰੀ ਦ੍ਰਿਸ ਸੰਗਤਾਂ ਨੂੰ ਮੋਹਿਕ ਕਰ ਦਿੰਦਾ ਹੈ।
ਵਿਰਾਸਤ-ਏ-ਖਾਲਸਾ ਵਿੱਚ ਪਾਣੀ ਦੇ ਕਿਨਾਰੇ ਤੇ ਬਣੇ ਰਸਤੇ ਉੱਤੇ ਸੰਗਤਾਂ ਚੱਲ ਰਹੀਆ ਹਨ ਅਤੇ ਕੁਦਰਤੀ ਦੇ ਖੂਬ ਸੂਰਤ ਦ੍ਰਿਸ਼ ਨੂੰ ਵੇਖ ਰਹੀਆ ਹਨ।
ਹੋਲਾ ਮਹੱਲਾ ਮੌਕੇ ਸੰਗਤਾਂ ਲਈ ਵਿਰਾਸਤ-ਏ-ਖਾਲਸਾ ਨੂੰ ਵੇਖਣ ਦਾ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਪੰਜਾਬ ਤੇ ਪੰਜਾਬੀਅਤ ਨੂੰ ਦਰਸਾਉਂਦੀਆਂ ਤਸਵੀਰਾ ਅਤੇ ਕਲਾ ਕ੍ਰਿਤੀਆ ਨੂੰ ਲੈ ਕੇ ਸੰਗਤਾਂ ਵੇਖ ਕੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹ ਹੈ।
ਹੋਲਾ ਮਹੱਲੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।
ਵਿਰਾਸਤ-ਏ-ਖਾਲਸਾ ਦੀ ਖੂਬਸੂਰਤ ਇਮਾਰਤ ਹੈ ਜਿਸ ਨੂੰ ਵੇਖਣ ਲਈ ਵਿਸ਼ਵ ਭਰ ਵਿਚੋ ਲੋਕ ਆਉਂਦੇ ਹਨ। ਪੰਜਾਬ ਤੇ ਪੰਜਾਬੀਅਤ ਦੇ ਇਤਿਹਾਸ ਨੂੰ ਦਰਸਾਉਂਦੀ ਇਮਾਰਤ ਹੈ।
ਇਹ ਵੀ ਪੜ੍ਹੋਂ:Happy Holi 2022 Live: ਹੋਲੀ ਦੇ ਜਸ਼ਨ 'ਚ ਡੁੱਬਿਆ ਪੂਰਾ ਦੇਸ਼, ਭਗਵੰਤ ਮਾਨ ਨੇ ਦਿੱਤੀਆਂ ਮੁਬਾਰਕਾਂ
-PTC News